Sunday, April 5, 2026

ਮੋਦੀ ਸਰਕਾਰ ਨੇ ਸਰਮਾਏਦਾਰਾਂ ਨੂੰ ਕਿਰਤੀਆਂ ਦੀ ਲੱਟ ਕਰਨ ਦੀ ਦਿੱਤੀ ਖੁੱਲ – ਨਿਰਮਲ ਧਾਲੀਵਾਲ

ਸੰਗਰੂਰ, 23 ਨਵੰਬਰ (ਜਗਸੀਰ ਲੌਂਗੋਵਾਲ) – ਪੀ.ਐਸ.ਈ.ਬੀ ਇੰਪਲਾਈਜ ਫੈਡਰੇਸਨ ਏਟਕ ਪੰਜਾਬ ਸਰਕਲ ਸੰਗਰੂਰ/ਬਰਨਾਲਾ ਦੀ ਵਲੋਂ ਸਹੀਦ ਸਾਥੀ ਵੇਦ ਪ੍ਰਕਾਸ਼ ਵਰਮਾ ਅਤੇ ਸਰਕਲ ਅਧੀਨ ਵਿਛੜੇ ਸਾਥੀਆਂ ਦੀ ਯਾਦ ਵਿੱਚ 42ਵੀਂ ਸ਼ਹੀਦੀ ਕਾਨਫਰੰਸ ਸੁਤੰਤਰ ਭਵਨ ਸੰਗਰੂਰ ਵਿਖੇ ਸਾਥੀ ਜੀਵਨ ਸਿੰਘ, ਜਰਨੈਲ ਸਿੰਘ, ਪਰਮਜੀਤ ਸਿੰਘ, ਰਮੇਸ਼ ਕੁਮਾਰ ਅਤੇ ਗੋਰਾ ਦਾਸ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਸਮੇ ਸਾਥੀ ਵੇਦ ਪ੍ਰਕਾਸ਼ ਵਰਮਾ, ਭਗਵਾਨ ਸਿੰਘ ਅਣਖੀ ਅਤੇ ਵਿੱਛੜੇ ਸਾਥੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।42ਵੀਂ ਕਾਨਫਰੰਸ ਨੂੰ ਸਮਰਪਿਤ ਪਾਕਿਟ ਡਾਇਰੀ ਅਤੇ ਪਰਸ ਵੀ ਰਲੀਜ਼ ਕੀਤਾ ਗਿਆ।
                    ਸਾਥੀ ਸੁਖਦੇਵ ਰਾਮ ਸ਼ਰਮਾ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀਆਂ ਮੌਜ਼ੂਦਾ ਸਰਕਾਰਾਂ ਮਜ਼ਦੂਰ, ਮੁਲਾਜ਼ਮ ਅਤੇ ਕਿਸਾਨਾਂ ਉਪਰ ਤਸ਼ੱਦਦ ਕਰਕੇ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।ਏਟਕ ਦੇ ਜਰਨਲ ਸਕੱਤਰ ਸਾਥੀ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਰਤੀ ਵਰਗ ਨੂੰ ਲਗਾਤਾਰ ਸਰਕਾਰ ਦੇ ਜ਼ੁਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।44 ਲੇਬਰ ਕਾਨੂੰਨਾਂ ਨੂੰ ਤੋੜ ਕੇ 4 ਕਿਰਤ ਕਾਨੂੰਨ ਬਣਾਏ ਜਾ ਰਹੇ ਹਨ, ਜਿਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ।ਮੋਦੀ ਸਰਕਾਰ ਵਲੋਂ ਸਰਮਾਏਦਾਰਾਂ ਨੂੰ ਕਿਰਤੀਆਂ ਦੀ ਲੱਟ ਕਰਨ ਦੀ ਖੁੱਲ ਦਿੱਤੀ ਜਾ ਰਹੀ ਹੈ।ਏਟਕ ਪੰਜਾਬ ਦੇ ਪ੍ਰਧਾਨ ਸਾਥੀ ਬੰਤ ਬਰਾੜ ਨੇ ਕਿਹਾ ਕਿ ਪਿਛਲੇ ਸਮੇਂ ਸੱਦੀ ਹੋਈ ਪਾਰਲੀਮੈਂਟ ਵਿੱਚ 23 ਕਾਨੂੰਨ ਪਾਸ ਕੀਤੇ ਗਏ, ਇਹ ਸਭ ਮਿਹਨਤਕਸ਼ ਲੋਕਾਂ ਦੇ ਖਿਲਾਫ ਜਾਂਦੇ ਹਨ।ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ ਕਾਂਗਰਸ ਤੋਂ ਵੀ ਮਾੜੀ ਸਿੱਧ ਹੋ ਰਹੀ ਹੈ।ਇਸ ਦੇ ਖਿਲਾਫ ਸਾਰੀਆਂ ਪਾਰਟੀਆਂ ਨੂੰ ਮਤਭੇਦ ਭੁਲਾ ਕੇ ਇਕੱਠੇ ਹੋਣ ਦੀ ਜਰੂਰਤ ਹੈ।                      ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਹਰਭਜਨ ਸਿੰਘ ਪਿਲਖਣੀ ਨੇ ਕਿਹਾ ਕਿ ਬਿਜ਼ਲੀ ਬਿਲ 2020 ਰੱਦ ਕੀਤਾ ਜਾਵੇ।ਇਸ ਨਾਲ ਕਿਸਾਨੀ ਅਤੇ ਗਰੀਬ ਲੋਕਾਂ ਦੀਆਂ ਸਬਸਿਡੀਆਂ ਬੰਦ ਹੋਣਗੀਆ।ਸਰਕਾਰਾਂ ਵੱਲੋਂ ਸਾਰੇ ਵਿਭਾਗਾਂ ਵਿੱਚ ਆਊਟ ਸੋਰਸਿੰਗ ਲਾਗੂ ਕਰਕੇ ਸਰਕਾਰੀ ਖਜਾਨੇ ਨੂੰ ਲੁੱਟਿਆ ਅਤੇ ਲੁਟਾਇਆ ਜਾ ਰਿਹਾ ਹੈ।ਉਹਨਾਂ ਪਾਵਰ ਦੀ ਮਨੇਜਮੈਂਟ ਤੋਂ ਮੰਗ ਕੀਤੀ ਕੇ ਕੰਟਰੇਕਟ ਉਤੇ ਰੱਖੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਅਤੇ ਨਵੇਂ ਸਹਾਇਕ ਲਾਈਨਮੈਨਾਂ ਦਾ ਪਰੋਬੇਸ਼ਨ ਪੀਰੀਅਡ ਖਤਮ ਕੀਤਾ ਜਾਵੇ ਅਤੇ ਉਹਨਾ ਨੂੰ ਪੂਰਾ ਪੇਅ ਸਕੇਲ ਤੁਰੰਤ ਦਿੱਤਾ ਜਾਵੇ. ਬਿਜਲੀ ਮੁਲਾਜਮਾਂ ਦਾ ਪੇਅ ਬੈਂਡ 01.12.2011 ਤੋਂ ਲਾਗੂ ਕੀਤਾ ਜਾਵੇ।
                ਸ਼ਹੀਦੀ ਕਾਨਫਰੰਸ ਨੂੰ ਹਰਦੇਵ ਸਿੰਘ ਬਖਸ਼ੀਵਾਲਾ, ਮੁਹੰਮਦ ਖਲੀਲ, ਬਲਜੀਤ ਕੁਮਾਰ, ਨਵਜੀਤ ਸਿੰਘ, ਰਣਜੀਤ ਰਾੜਵਾਂ, ਸੁਰੇਸ਼ ਕੁਮਾਰ, ਜਰਨੈਲ ਸਿੰਘ, ਅਮਰੀਕ ਸਿੰਘ, ਜਗਤਾਰ ਸਿੰਘ, ਸਰਵਨ ਕੁਮਾਰ ਅਤੇ ਜ਼ਸਮੇਲ ਜੱਸੀ ਨੇ ਵੀ ਸੰਬੋਧਨ ਕੀਤਾ।ਸਟੇਜ਼ ਦੀ ਕਾਰਵਾਈ ਸਾਥੀ ਗੁਰਧਿਆਨ ਸਿੰਘ ਨੇ ਬਾਖੂਬੀ ਨਿਭਾਈ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …