Friday, August 28, 2026

‘ਸੰਵਿਧਾਨ, ਲੋਕਤੰਤਰ ਅਤੇ ਅਸੀਂ’ ਵਿਸ਼ੇ ’ਤੇ ਆਨਲਾਈਨ ਕੁਇਜ਼ ਮੁਕਾਬਲਾ 25 ਨੂੰ

ਪਠਾਨਕੋਟ, 23 ਨਵੰਬਰ (ਪੰਜਾਬ ਪੋਸਟ ਬਿਊਰੋ) -ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ 25 ਨਵੰਬਰ 2020 ਨੂੰ ਦੁਪਹਿਰ 12 ਵਜੇ ‘ਸੰਵਿਧਾਨ, ਲੋਕਤੰਤਰ ਅਤੇ ਅਸੀਂ’ ਵਿਸ਼ੇ ’ਤੇ ਇਕ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ।ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਨੇ ਦੱਸਿਆ ਕਿ ਕੁਇਜ਼ ਵਿੱਚ ਕੁੱਲ 30 ਸਵਾਲਾਂ ਲਈ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ।ਇਸ ਮੁਕਾਬਲੇ ਵਿੱਚ ਕੋਈ ਵੀ ਨਾਗਰਿਕ ਭਾਗ ਲੈ ਸਕਦਾ ਹੈ।
                 ਉਨਾਂ ਦੱਸਿਆ ਕਿ ਕੁਇਜ਼ ਦਾ ਲਿੰਕ 25 ਨਵੰਬਰ 2020 ਨੂੰ ਸਵੇਰੇ 11.50 ਵਜੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਫੇਸਬੁੱਕ ਅਤੇ ਟਵਿੱਟਰ ’ਤੇ ਸਾਂਝਾ ਕੀਤਾ ਜਾਵੇਗਾ।ਕੁਇਜ਼ ਨਿਰਧਾਰਿਤ ਸਮੇਂ ਦੇ ਅੰਦਰ ਹੀ ਪੂਰਾ ਕਰਕੇ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ 30 ਮਿੰਟ ਤੋਂ ਬਾਅਦ ਕੁਇਜ਼ ਨੂੰ ਜਮ੍ਹਾਂ ਨਹੀਂ ਕੀਤਾ ਜਾ ਸਕੇਗਾ।ਉਨ੍ਹਾਂ ਦੱਸਿਆ ਕਿ ਇਸ ਆਨਲਾਈਨ ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ 1500 ਰੁਪਏ ਪਹਿਲਾ ਇਨਾਮ, 1300 ਰੁਪਏ ਦੂਜਾ ਇਨਾਮ ਅਤੇ 1000 ਰੁਪਏ ਤੀਜਾ ਇਨਾਮ ਦਿੱਤਾ ਜਾਵੇਗਾ।ਜੇਕਰ ਇਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ, ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ।ਉਨ੍ਹਾਂ ਜ਼ਿਲ੍ਹੇ ਦੇ ਵੱਧ ਤੋਂ ਵੱਧ ਨਾਗਰਿਕਾਂ ਨੂੰ ਇਸ ਕੁਇਜ਼ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …