ਆਨਲਾਈਨ ਅਕਾਦਮਿਕ ਲੈਕਚਰ ਹੋਣਗੇ
ਅੰਮ੍ਰਿਤਸਰ, 23 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 51ਵੇਂ ਸਥਾਪਨਾ ਦਿਵਸ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਵਿਡ19 ਸਬੰਧੀ
ਸੁਰੱਖਿਆ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਦੀਆਂ ਮੁੱਖ ਇਮਾਰਤਾਂ ਜਿਥੇ ਜਗਮਗਾ ਰਹੀਆਂ ਹਨ ਉਥੇ ਵੱਖ ਵੱਖ ਪਾਰਕਾਂ ਅਤੇ ਹੋਰ ਮੁੱਖ ਸਥਾਨਾ ਨੂੰ ਸਜਾਇਆ ਗਿਆ ਹੈ।ਇਸ ਸਮਾਗਮ ਵਿਚ ਈਮੇਲ/ਸੋਸ਼ਲ ਮੀਡੀਆ ਰਾਹੀਂ ਭੇਜੇ ਸੱਦਾ ਪੱਤਰ `ਤੇ ਦਿੱਤੇ ਲਿੰਕ ਰਾਹੀਂ ਆਨਲਾਈਨ ਜੁੜਿਆ ਜਾ ਸਕਦਾ ਹੈ।
ਯੂਨੀਵਰਸਿਟੀ ਦੇ ਰਜਿਸਟਰਾਰ, ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ 24 ਨਵੰਬਰ ਨੂੰ ਮਨਾਏ ਜਾ ਰਹੇ 51ਵੇਂ ਸਥਾਪਨਾ ਦਿਵਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸ. ਨਵਦੀਪ ਸਿੰਘ ਸੂਰੀ, ਆਈ ਐਫ ਐਸ (ਰਿਟਾ.) ਸਾਬਕਾ ਅੰਬੈਸਡਰ, ਮਿਸਰ ਅਤੇ ਯੂ.ਏ.ਈ. ਅਤੇ ਡਾ. ਜੋਗੀਸ਼ਵਰ ਸਿੰਘ, ਆਈ.ਏ.ਐਸ. (ਰਿਟਾ.) ਸਾਬਕਾ ਮੈਨੇਜਿੰਗ ਡਾਇਰੈਕਟਰ, ਐਡਮੰਡ ਡੇ ਰੌਥਸਚਾਇਲਡ ਜਨੇਵਾ, ਸਵਿਟਜ਼ਰਲੈਂਡ ਆਨਲਾਈਨ (<http://online.gndu.ac.in/FoundationDay51.html>) ਅਕਾਦਮਿਕ ਭਾਸ਼ਣ ਸਵੇਰੇ 11.00 ਵਜੇ ਤੋਂ 12.30 ਵਜੇ ਦੁਪਹਿਰ ਦੇਣਗੇ।ਇਸ ਤੋਂ ਪਹਿਲਾਂ ਸਵੇਰੇ 8.15 ਵਜੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਜਿਸ ਵਿਚ ਸ੍ਰੀ ਹਰਿਮੰਦਰ ਸਾਹਿਬ ਤੋਂ ਹਜੂਰੀ ਰਾਗੀ, ਭਾਈ ਜਗਤਾਰ ਸਿੰਘ ਕੀਰਤਨ ਸਰਵਣ ਕਰਵਾਉਣਗੇ।ਇਸ ਸਬੰਧੀ ਕੋਵਿਡ 19 ਬਾਰੇ ਸਰੱਖਿਆ ਹਦਾਇਤਾਂ ਦਾ ਪੂਰਾ ਖਿਆਲ ਰੱਖਿਆ ਜਾਵੇਗਾ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media