ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਪਿਛਲੇ ਕਈ ਦਿਨਾਂ ਤੋਂ ਸੂਬੇ ‘ਚ ਚੱਲ ਰਹੇ
ਕਿਰਸਾਨੀ ਸੰਘਰਸ਼ ਦੇ ਹੱਕ `ਚ ਖਲਂੋਦਿਆਂ ਕਿਸਾਨ ਜਥੇਬੰਦੀਆਂ ਦੇ ਦਿੱਲੀ ਚੱਲੋ ਪ੍ਰੋਗਰਾਮ ਦੀ ਡਟਵੀਂ ਹਮਾਇਤ ਕੀਤੀ ਗਈ ਹੈ।
ਕੇਂਦਰੀ ਸਭਾ ਦੇ ਸਕੱਤਰ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਡਾ. ਸੁਖਦੇਵ ਸਿੰਘ ਸਿਰਸਾ ਦੇ ਹਵਾਲੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲੇਖਕ ਭਾਈਚਾਰਾ ਆਪਣੀਆਂ ਜਾਗਰੂਕ ਲਿਖਤਾਂ ਦੇ ਨਾਲ-ਨਾਲ ਕਿਰਸਾਨੀ ਸੰਘਰਸ਼ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਵੀ ਕਰੇਗਾ।ਉਹਨਾਂ ਇਹ ਵੀ ਦਸਿਆ ਕਿ ਕੇਂਦਰੀ ਸਭਾ ਸੰਘਰਸ਼ ਦੇ ਹੱਕ ਵਿਚ ਛਾਪੀ ਗਈ ਦੋ ਵਰਕੀ ਸਭਾ ਨਾਲ ਸੰਬੰਧਤ ਸਾਰੀਆਂ ਸਾਹਿਤ ਸਭਾਵਾਂ ਜੋਨ ਪੱਧਰ ‘ਤੇ ਲੋਕਾਂ ਵਿੱਚ ਵੰਡ ਰਹੀ ਹੈ।ਇਸੇ ਤਹਿਤ ਸਥਾਨਕ ਵੱਖ-ਵੱਖ ਸਾਹਿਤ ਸਭਾਵਾਂ ਦੇ ਅਹੁਦੇਦਾਰਾਂ ਜਿਹਨਾਂ ਵਿੱਚ ਸ਼ਾਇਰ ਦੇਵ ਦਰਦ, ਡਾ. ਪਰਮਿੰਦਰ, ਮਲਵਿੰਦਰ, ਮੁਖਤਾਰ ਗਿੱਲ, ਕਸ਼ਮੀਰ ਸਿੰਘ, ਮਨਮੋਹਨ ਢਿੱਲੋਂ, ਹਰਜੀਤ ਸੰਧੂ, ਸੁਰਿੰਦਰਜੀਤ ਰਾਜਨ, ਸਰਬਜੀਤ ਸੰਧੂ, ਧਰਵਿੰਦਰ ਔਲਖ, ਗੁਰਬਾਜ਼ ਛੀਨਾ, ਮਨਮੋਹਨ ਬਾਸਰਕੇ, ਸ਼ੁਕਰਗੁਜ਼ਾਰ ਸਿੰਘ, ਕੁਲਦੀਪ ਦਰਾਜ਼ਕੇ, ਸੁਰਿੰਦਰ ਚੋਹਕਾ, ਸੁਮੀਤ ਸਿੰਘ, ਜਗਤਾਰ ਗਿੱਲ, ਅਜੀਤ ਸਿੰਘ ਨਬੀਪੁਰੀ, ਪ੍ਰਿੰ. ਕੁਲਵੰਤ ਸਿੰਘ ਅਣਖੀ ਅਤੇ ਤਰਲੋਚਨ ਸਿੰਘ ਤਰਨਤਾਰਨ ਆਦਿ ਨੇ ਆਪੋ ਆਪਣੀ ਪੱਧਰ ‘ਤੇ ਦੋ ਵਰਕੀ ਵੰਡਦਿਆਂ ਲੋਕਾਂ ਨੂੰ ਮੌਜ਼ੂਦਾ ਕਿਰਸਾਨੀ ਸੰਘਰਸ਼ ਲਈ ਲਾਮਬੰਦ ਕੀਤਾ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media