Friday, March 20, 2026

ਚਾਹਲ ਕਲਾਂ ਸਕੂਲ ਵਿਖੇ ਇਨਾਮ ਵੰਡ ਸਮਾਰੋਹ ਆਯੋਜਿਤ

ਵਿਦਿਆਰਥੀਆਂ ਨੇ ਸਮਾਜਿਕ ਬੁਰਾਈਆਂ ਤੇ ਸਕਿੱਟਾਂ ਪੇਸ਼ ਕੀਤੀਆਂ

PPN25101406
ਬਟਾਲਾ, 25 ਅਕਤੂਬਰ (ਨਰਿੰਦਰ ਬਰਨਾਲ) – ਸਕੂਲੀ ਪੱਧਰ ਦੇ ਵਧੀਆਂ ਪ੍ਰਤਿਭਾਂ ਵਾਲੇ ਵਿਦਿਆਰਥੀਆਂ ਨੂੰ ਅੱਜ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਵਿਖੇ ਮੁਖਅਧਿਅਕਾ ਰਾਜਵਿੰਦਰ ਕੌਰ ਵੱਲੋ ਇਕ ਸਮਾਗਮ ਦਾ ਆਯੋਜਨ ਕਨੂੰੀਤਾ ਗਿਆ,ਇਸ ਸਮਾਗਮ ਵਿਚ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ, ਉਪ ਜਿਲਾ ਸਿਖਿਆ ਅਫਸਰ ਸ੍ਰੀ ਭਾਰਤ ਭੂਸਨ ਤੇ ਜਿਲਾ ਸਾਂਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਨੇ ਵਿਸੇਸ ਤੌਰ ਤੇ ਸਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਵੱਲੋ ਸਮਾਜਿਕ ਬੁਰਾਈਆਂ ਤੇ ਸਕਿੱੱਟਾਂ ਤੇ ਗੀਤ ਪੇਸ ਕੀਤੇ।ਜਿਲਾ ਸਿਖਿਆ ਅਫਸਰ ਵੱਲੋ ਖੇਡਾਂ, ਕਵਿਤਾ ਮੁਕਾਬਲਿਆਂ, ਤੇ ਹੋਰ ਸਕੂਲ ਪੱਧਰੀ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦਿਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਕਿਹਾ ਕਿ ਸਕੂਲ ਪੱਧਰ ਤੇ ਕਰਵਾਂਈਆਂ ਜਾਦੀਆਂ ਕ੍ਰਿਰਿਆਂਵਾਂ ਦਾ ਵਿਦਿਆਰਥੀ ਜੀਵਣ ਤੇ ਬਹੁਤ ਪ੍ਰਭਾਵ ਪੈਦਾ ਹੈ ਤੇ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਵਿਚ ਸਕੂਲੀ ਕ੍ਰਿਰਿਆਵਾਂ ਦਾ ਭਰਭੂਰ ਯੋਗਦਾਂਨ ਹ੍ਵੈਅੰਤ ਵਿਚ ਸ੍ਰੀ ਮਤੀ ਰਾਜਵਿੰਦਰ ਕੌਰ ਵੱਲੋ ਆਏ ਹੋਏ ਮਹਿਮਾਨਾ ਦਾ ਧਨਵਾਦ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਕੰਵਲ ਦਿਨੇਸ ਵੱਲੋ ਬਾਖੂਬੀ ਨਾਲ ਨਿਭਾਈ ਗਈ। ਇਸ ਮੌਕੇ ਸ੍ਰੀ ਮਤੀ ਜਸਬੀਰ ਕੌਰ ਪ੍ਰਿੰਸੀਪਲ ਜੈਤੋਸਰਜਾ, ਲਖਵਿੰਦਰ ਸਿੰਘ ਢਿਲੋ, ਸ੍ਰੀ ਦਰਸਨ ਲਾਲ ਪ੍ਰਿੰਸੀਪਲ ਘੁਮਾਨ,ਰਾਜਵਿੰਦਰ ਕੌਰ, ਸੁਖਜੀਤ ਸਿਘ, ਡਾ ਸਤਿੰਦਰਜੀਤ ਕੌਰ, ਕੰਵਲ ਦਿਨੇਸ, ਸੁਮਨ ਬਾਲਾ, ਅਨੂੰ ਅਰੋੜਾ, ਪਰਮਜੀਤ ਕੌਰ, ਕਿਰਨ ਬਾਲਾ ਮੈਥ ਮਿਸਟ੍ਰੈਸ, ਸੀ ਪਵਨ ਪ੍ਰੀਤ ਸਿੰਘ, ਗੁਰਜਿੰਦਰ ਕੌਰ, ਗੁਰਪ੍ਰੀਤ ਕੌਰ, ਪ੍ਰਸੰਤਾ ਸਰਮਾ, ਨਰਿੰਦਰ ਕੌਰ, ਤੇਜਿੰਦਰ ਕੌਰ, ਐਗਨਸ, ਤਜਿੰਦਰ ਕੌਰ, ਜੋਤਸਨਾ, ਬਲਵਿੰਦਰ ਸਿੰਘ ਆਦਿ ਹਾਜਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply