ਪਠਾਨਕੋਟ, 28 ਨਵੰਬਰ (ਪੰਜਾਬ ਪੋਸਟ ਬਿਊਰੋ) – ਸੰਵਿਧਾਨ ਦਿਵਸ ਦੇ ਸਬੰਧ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ ਵਿਖੇ ਸਕੂਲ ਪ੍ਰਿੰਸੀਪਲ
ਸ੍ਰੀਮਤੀ ਜੋਤੀ ਪਰਾਸ਼ਰ ਦੀ ਅਗਵਾਈ ‘ਚ ਸੰਵਿਧਾਨ ਦਿਵਸ ਮਨਾਇਆ ਗਿਆ।ਪਠਾਨਕੋਟ ਦੇ ਜਤਿੰਦਰ ਪਾਲ ਸਿੰਘ ਸੀ.ਜੇ.ਐਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਅਤੇ ਭੋਆ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ।
ਜਤਿੰਦਰ ਪਾਲ ਸਿੰਘ ਸੀ.ਜੇ.ਐਮ ਨੇ ਕਿਹਾ ਕਿ ਭਾਰਤ ਵਿੱਚ ਦੋ ਸਾਲ 11 ਮਹੀਨੇ ਅਤੇ 18 ਦਿਨ ਦੀ ਲੰਮੀ ਮਿਹਨਤ ਦੇ ਬਾਅਦ ਸੰਵਿਧਾਨ ਤਿਆਰ ਕੀਤਾ ਗਿਆ ਸੀ। ਭਾਰਤੀ ਸੰਵਿਧਾਨ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਹਰ ਖੇਤਰ ਵਿੱਚ ਸਮਾਨਤਾ ਦਾ ਅਧਿਕਾਰ ਦਿੰਦਾ ਹੈ।26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਤਿਆਰ ਹੋਇਆ ਸੀ ਅਤੇ ਸਾਲ 1950 ਵਿੱਚ 26 ਜਨਵਰੀ ਦੇ ਦਿਨ ਇਸਨੂੰ ਲਾਗੂ ਕੀਤਾ ਗਿਆ ਸੀ।
ਵਿਧਾਇਕ ਹਲਕਾ ਭੋਆ ਜੋਗਿੰਦਰ ਪਾਲ ਨੇ ਦੱਸਿਆ ਕਿ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਸਾਲ 1946 ਵਿੱਚ 9 ਦਸੰਬਰ ਦੇ ਦਿਨ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਹੋਈ।ਇਸ ਬੈਠਕ ਵਿੱਚ 207 ਮੈਂਬਰ ਮੌਜ਼ੂਦ ਸਨ। ਪਰ ਜਦੋਂ ਸੰਵਿਧਾਨ ਸਭਾ ਦਾ ਗਠਨ ਹੋਇਆ ਤਾਂ ਉਸ ਵਕਤ ਇਸ ਸਭਾ ਵਿੱਚ 389 ਮੈਂਬਰ ਸਨ।ਲੇਕਿਨ ਬਾਅਦ ‘ਚ ਉਨ੍ਹਾਂ ਦੀ ਗਿਣਤੀ ਘੱਟ ਕੇ 299 ਹੋ ਗਈ। ਅਜਿਹਾ ਇਸ ਲਈ ਹੋਇਆ ਕਿਉਂਕਿ ਆਜ਼ਾਦੀ ਦੇ ਬਾਅਦ ਜਦੋਂ ਦੇਸ਼ ਦੀ ਵੰਡ ਹੋਈ ਤਾਂ ਕੁੱਝ ਰਿਆਸਤਾਂ ਇਸ ਸਭਾ ਦਾ ਹਿੱਸਾ ਨਹੀਂ ਰਹੀਆਂ ਅਤੇ ਮੈਬਰਾਂ ਦੀ ਗਿਣਤੀ ਘੱਟ ਗਈ।ਇਸ ਮੌਕੇ ਲੈਕਚਰਾਰ ਕੰਸ ਰਾਜ, ਵਿਜੇ ਕੁਮਾਰੀ, ਮਨਜੀਤ ਕੌਰ ਆਦਿ ਹਾਜ਼ਰ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media