Friday, July 17, 2026

ਸਿਹਤ ਬਲਾਕ ਲੌਂਗੋਵਾਲ ਵਲੋਂ ਕੋਵਿਡ-19 ਦੇ 110 ਨਮੂਨੇ ਜਾਂਚ ਲਈ ਭੇਜੇ ਗਏ

ਬਹਾਦੁਰਪੁਰ ਕੈਂਪ ‘ਚ ਪ੍ਰਿੰਸੀਪਲ ਤੇ ਅਧਿਆਪਕਾਂ ਦੀ ਹੋਈ ਸੈਂਪਲਿੰਗ

ਸੰਗਰੂਰ, 29 ਨਵੰਬਰ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਲੌਂਗੋਵਾਲ ਡਾ. ਅੰਜੂ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਹਤ ਬਲਾਕ ਲੌਂਗੋਵਾਲ ਵਲੋਂ ਵੱਖ-ਵੱਖ ਕੈਂਪਾਂ ਅਧੀਨ ਕੋਵਿਡ-19 ਦੇ 110 ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ।
ਹੈਲਥ ਵੈਲਨੈਸ ਕਲੀਨਿਕ ਬਹਾਦੁਰਪੁਰ ਵਿਖੇ ਲੱਗੇ ਵਿਸ਼ੇਸ਼ ਕੈਂਪ ਅਧੀਨ ਸੀ.ਐਚ.ਓ ਰੁਪਿੰਦਰ ਕੌਰ, ਏ.ਐਨ.ਐਮ ਬਲਜੀਤ ਕੌਰ ਤੇ ਆਰ.ਪੀ.ਓ ਮਿਨਾਕਸ਼ੀ ਗੁਪਤਾ ਵਲੋਂ ਜਸਵੰਤ ਸਿੰਘ ਖਹਿਰਾ ਜਨਰਲ ਸੈਕਟਰੀ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਅਤੇ ਗੁਰਜੰਟ ਸਿੰਘ ਦੁੱਗਾਂ ਜਨਰਲ ਸੈਕਟਰੀ ਸੰਤ ਅਤਰ ਸਿੰਘ ਅਕੈਡਮੀ ਮਸਤੂਆਣਾ ਸਾਹਿਬ ਦੇ ਸਹਿਯੋਗ ਨਾਲ ਕੋਵਿਡ-19 ਦੇ 68 ਸੈਂਪਲ ਲਏ ਗਏ।
             ਮੈਡਮ ਗੀਤਾ ਠਾਕੁਰ ਪ੍ਰਿੰਸੀਪਲ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਅਤੇ ਮੈਡਮ ਅਨੂ ਪ੍ਰਿੰਸੀਪਲ ਸੰਤ ਅਤਰ ਸਿੰਘ ਅਕੈਡਮੀ ਮਸਤੂਆਣਾ ਸਾਹਿਬ ਸਮੇਤ ਅਧਿਆਪਕਾਂ, ਡਰਾਈਵਰਾਂ ਅਤੇ ਹੋਰ ਹੈਲਪਿੰਗ ਸਟਾਫ਼ ਦੀ ਕਰੋਨਾ ਸੈਂਪਲਿੰਗ ਕੀਤੀ ਗਈ।
               ਜਾਣਕਾਰੀ ਦਿੰਦਿਆਂ ਸੀ.ਐਚ.ਓ ਰੁਪਿੰਦਰ ਕੌਰ ਅਤੇ ਏ.ਐਨ.ਐਮ ਬਲਜੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਾਜ਼ਟਿਵ ਆਏ ਵਿਅਕਤੀਆਂ ਨੂੰ ਸ਼ਰਤਾਂ ਤਹਿਤ ਘਰ ਵਿਚ ਹੀ ਇਕਾਂਤਵਾਸ ਕੀਤਾ ਜਾਂਦਾ ਹੈ ਅਤੇ ਫਤਿਹ ਕਿਟ ਵੀ ਮੁਹੱਈਆ ਕਰਵਾਈ ਜਾਂਦੀ ਹੈ।ਜਿਸ ਵਿਚ ਦਵਾਈਆਂ ਤੋਂ ਲੈ ਕੇ ਆਕਸੀਮੀਟਰ ਤੱਕ ਹਲਕੇ ਕੋਰੋਨਾ ਲੱਛਣ ਵਾਲੇ ਮਰੀਜ਼ਾਂ ਲਈ ਸਾਰਾ ਸਮਾਨ ਮੌਜ਼ੂਦ ਹੈ।
             ਇਸ ਮੌਕੇ ਆਸ਼ਾ ਵਰਕਰਾਂ ਵਲੋਂ ਮਾਸਕ ਪਾਉਣ, ਵਾਰ ਵਾਰ ਹੱਥਾਂ ਦੀ ਸਫ਼ਾਈ ਕਰਨ ਅਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਖਿਆਲ ਰੱਖਣ ਲਈ ਜਾਗਰੂਕ ਕੀਤਾ ਗਿਆ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …