ਸੰਗਰੂਰ, 29 ਨਵੰਬਰ (ਜਗਸੀਰ ਲੌਂਗੋਵਾਲ) – ਭਾਖੜਾ ਬਿਆਸ ਇੰਪਲਾਈਜ਼ ਮੈਨੇਜਮੈਂਟ ਏਟਕ ਦੀ ਸੰਗਰੂਰ ਅਤੇ ਬਰਨਾਲਾ ਇਕਾਈ ਵਲੋਂ ਦੇਸ਼ ਭਰ ਵਿਚ ਚੱਲ
ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਗੇਟ ਰੈਲੀ ਕੀਤੀ ਗਈ।ਆਪਣੇ ਭਾਸ਼ਣ ਦੌਰਾਨ ਸਰਬਜੀਤ ਸਿੰਘ, ਓਮ ਪ੍ਰਕਾਸ਼, ਨਵਦੀਪ ਸਿੰਘ, ਮਲਕੀਤ ਸਿੰਘ ਅਤੇ ਸੁਰੇਸ਼ ਕੁਮਾਰ ਸੈਣੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੇ ਵਿਰੋਧ ‘ਚ ਭੁਗਤ ਰਹੀ ਹੈ ਤੇ ਕਿਸਾਨ ਵਿਰੋਧੀ ਨੀਤੀਆਂ ਅਪਣਾ ਰਹੀ ਹੈ।ਉਹਨਾਂ ਅਪਣੇ ਸੰਬੋਧਨ ਦੌਰਾਨ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਜਾਣੂ ਕਰਵਾੳਂੁਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਵਿਚ ਵਿਕਾਸ ਕਰਵਾਉਣ ਦੀ ਥਾਂ ਰੰਗ ਭੇਦ ਦੀ ਰਾਜਨੀਤੀ ਕੀਤੀ ਹੈ ਤੇ ਦੇਸ਼ ਦੇ ਲੋਕਾਂ ਨੂੰ ਵੱਖ-ਵੱਖ ਵਰਗਾਂ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਹੈ।ਉਹਨਾਂ ਕਿਹਾ ਕਿ ਅੱਜ ਦੇਸ਼ ਵਿੱਚ ਬੇਰੁਜ਼ਗਾਰੀ ਵਧ ਰਹੀ ਹੈ, ਨੌਜਵਾਨ ਵਿਹਲੇ ਘੁੰਮ ਰਹੇ ਹਨ, ਪਰ ਦੇਸ਼ ਦੇ ਲੀਡਰ ਲੋਕ ਡਬਲ ਪੈਨਸ਼ਨ ਲੈ ਰਹੇ ਹਨ, ਦੇਸ਼ ਵਿੱਚ ਭੁੱਖਮਰੀ ਦਿਨ-ਬ-ਦਿਨ ਵਧ ਰਹੀ ਹੈ।ਪਰ ਦੇਸ਼ ਦੇ ਨੇਤਾ ਅਪਣੀ ਸੰਪਤੀ ਬਣਾਉਣ ਵਿੱਚ ਰੁੱਝੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਦੇ ਵਜ਼ੀਰ ਖ਼ੁਦ ਤਾਂ ਦੋ ਦੋ ਪੈਨਸ਼ਨਾਂ ਲੈ ਰਹੇ ਹਨ, ਪ੍ਰੰਤੂ ਮੁਲਾਜ਼ਮ ਵਰਗ ਨੂੰ ਇਕ ਪੈਨਸ਼ਨ ਤੋਂ ਵੀ ਵਾਂਝਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਕੇਂਦਰ ਸਰਕਾਰ ਨੂੰ ਮੁਲਾਜ਼ਮ ਵਰਗ ਪ੍ਰਤੀ ਅਪਣਾਏ ਜਾ ਰਹੇ ਘਟੀਆ ਵਤੀਰੇ ਦਾ ਖਮਿਆਜ਼ਾ ਆਉਣ ਵਾਲੀਆਂ ਚੋਣਾਂ ਵਿਚ ਭੁਗਤਣਾ ਪਵੇਗਾ ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media