Monday, April 27, 2026

ਅੰਮ੍ਰਿਤਸਰ ਸਮਾਰਟ ਸਿਟੀ ਵਲੋਂ ਲੋਗੋ ਡਿਜ਼ਾਈਨਿੰਗ ਤੇ ਸਲੋਗਨ ਰਾਈਟਿੰਗ ਮੁਕਾਬਲੇ ਦੀ ਸ਼ੁੁਰੂਆਤ

ਸ਼ਹਿਰ ਵਾਸੀ 31 ਦਸੰਬਰ ਤੱਕ ਵੈਬਸਾਈਟ `ਤੇ ਭੇਜ ਸਕਦੇ ਹਨ ਆਪਣੀ ਐਂਟਰੀ

ਅੰਮ੍ਰਿਤਸਰ, 30 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਵਲੋਂ ਆਪਣੇ “ਰਾਹੀ” (ਰੀਜੁਵੀਨੇਸ਼ਨ ਆਫ਼ ਆਟੋ ਰਿਕਸ਼ਾ ਇਨ ਅੰਮ੍ਰਿਤਸਰ ਥਰੂ ਹੋਲਿਸਟਿਕ ਇੰਟਰਵੈਨਸ਼ਨ) ਪ੍ਰੋਜੈਕਟ ਲਈ ਲੋਗੋ ਡਿਜ਼ਾਈਨਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲਾ ਸ਼ੁਰੂ ਕੀਤਾ ਗਿਆ ਹੈ।ਜਿਸ ਦੇ ਤਹਿਤ ਸ਼ਹਿਰ ਵਾਸੀ ਪ੍ਰਾਜੈਕਟ ਦਾ ਲੋਗੋ ਡਿਜ਼ਾਈਨ ਕਰਕੇ ਅਤੇ ਸਲੋਗਨ ਲਿਖ ਕੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕਰ ਸਕਦੇ ਹਨ।ਇਹ ਦੱਸਣਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਅੰਮ੍ਰਿਤਸਰ ਸਮਾਰਟ ਸਿਟੀ ਵਲੋਂ ਸ਼ਹਿਰ ਦੇ ਪਬਲਿਕ ਟਰਾਂਸਪੋਰਟੇਸ਼ਨ ਨੂੰ ਬਿਹਤਰ ਬਣਾਉਣ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਇੱਕ ਪ੍ਰੋਜੈਕਟ `ਤੇ ਕੰਮ ਕੀਤਾ ਜਾ ਰਿਹਾ ਹੈ।ਜਿਸ ਤਹਿਤ ਸ਼ਹਿਰ ਦੇ ਵੱਖ-ਵੱਖ ਥਾਵਾਂ `ਤੇ ਈ-ਵਾਹਨ ਚਾਰਜ਼ ਕਰਨ ਲਈ ਚਾਰਜਿੰਗ ਸਟੇਸ਼ਨ ਬਣਾਏ ਜਾਣੇ ਹਨ ਅਤੇ ਪ੍ਰੋਜੈਕਟ ਦੇ ਪਹਿਲੇ ਫੇਜ਼ ਵਿੱਚ ਲਗਭਗ 7000 ਡੀਜ਼ਲ ਆਟੋ ਨੂੰ ਈ-ਆਟੋ ਨਾਲ ਤਬਦੀਲ ਕੀਤਾ ਜਾਵੇਗਾ।ਇਨ੍ਹਾਂ ਪੁਰਾਣੇ ਡੀਜ਼ਲ ਆਟੋਆਂ ਨੂੰ ਈ-ਆਟੋ ਨਾਲ ਤਬਦੀਲ ਕਰਨ ਲਈ ਡਰਾਈਵਰਾਂ ਨੂੰ ਸਬਸਿਡੀ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਅਸਾਨ ਰੇਟਾਂ `ਤੇ ਕਰਜ਼ਾ ਵੀ ਮੁਹਈਆ ਕਰਵਾਇਆ ਜਾਵੇਗਾ।ਦੂਜੇ ਫੇਜ਼ ਵਿੱਚ ਰਹਿੰਦੇ ਆਟੋ ਤਬਦੀਲ ਕੀਤੇ ਜਾਣਗੇ।ਫ੍ਰੈਂਚ ਡਿਵੈਲਪਮੈਂਟ ਏਜੰਸੀ (ਏ.ਐਫ.ਡੀ) ਵਲੋਂ ਫੰਡਿਡ ਅਤੇ ਕੇਂਦਰੀ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੁਆਰਾ ਚਲਾਏ ਜਾ ਰਹੇ ਇਸ ਪ੍ਰੋਜੈਕਟ ਨੂੰ ਹੁਣ ਅਧਿਕਾਰਤ ਤੌਰ ਤੇ ਰਾਹੀ ਨਾਮ ਦਿੱਤਾ ਗਿਆ ਹੈ।ਅੰਮ੍ਰਿਤਸਰ ਦੇਸ਼ ਦਾ ਪਹਿਲਾ ਸ਼ਹਿਰ ਹੋਵੇਗਾ ਜਿਥੇ ਇੰਨੇ ਵੱਡੇ ਪੱਧਰ `ਤੇ ਈ-ਆਟੋ ਨੂੰ ਪਬਲਿਕ ਟਰਾਂਸਪੋਰਟ ਸਿਸਟਮ ਦਾ ਹਿੱਸਾ ਬਣਾਇਆ ਜਾਵੇਗਾ।
                  ਮੁਕਾਬਲੇ ਬਾਰੇ ਸਾਰੀ ਜਾਣਕਾਰੀ ਅੰਮ੍ਰਿਤਸਰ ਸਮਾਰਟ ਸਿਟੀ ਦੀ ਅਧਿਕਾਰਤ ਵੈਬਸਾਈਟ www.smartcityamritsar.com `ਤੇ ਦਿੱਤੇ ਲਿੰਕ ਉਪਲੱਬਧ ਹੈ ਅਤੇ ਤੇ ਦਿੱਤੇ ਲਿੰਕ `ਤੇ ਜਾ ਕੇ ਸ਼ਹਿਰ ਵਾਸੀ 31 ਦਸੰਬਰ ਤੱਕ ਆਪਣੀਆਂ ਐਂਟਰੀਆਂ ਭੇਜ ਸਕਦੇ ਹਨ।ਮੁਕਾਬਲੇ ਦੇ ਜੇਤੂ ਨੂੰ ਸੀ.ਈ.ਓ ਅੰਮ੍ਰਿਤਸਰ ਸਮਾਰਟ ਸਿਟੀ ਅਤੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਵਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ ਚੁਣੇ ਗਏ ਲੋਗੋ ਅਤੇ ਸਲੋਗਨ ਰਾਹੀ ਪ੍ਰੋਜੈਕਟ ਦੇ ਬ੍ਰਾਂਡਿੰਗ ਲਈ ਵਰਤੇ ਜਾਣਗੇ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …