Thursday, October 1, 2026

ਮੇਅਰ ਕਰਮਜੀਤ ਸਿੰਘ ਰਿੰਟੂ ਗੋਰਾਂਗ ਗਊਸ਼ਾਲਾ ਦਾ ਦੌਰਾ

ਅੰਮ੍ਰਿਤਸਰ, 30 ਨਵੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਅੱਜ ਵਿਧਾਨ ਸਭਾ ਹਲਕਾ ਉਤਰੀ `ਚ ਵਿਸ਼ੇਸ਼ ਤੌਰ ਵਾਰਡ ਨੰ: 13 `ਚ ਸ਼੍ਰੀ ਚੈਤਨਯਾ ਮਹਾ ਪ੍ਰਭੂ ਮੰਦਿਰ ਮਜੀਠਾ ਬਾਈਪਾਸ ਵੇਰਕਾ ਵਿਖੇ ਕੀਰਤਨ `ਚ ਹਾਜ਼ਰੀ ਭਰੀ।ਉਨਾਂ ਨੇ ਵੈਸ਼ਨਵ ਪੀਠ ਟਰੱਸਟ ਅਧੀਨ ਚੱਲ ਰਹੀ ਗੋਰਾਂਗ ਗਊਸ਼ਾਲਾ ਦਾ ਦੌਰਾ ਵੀ ਕੀਤਾ।
             ਮੇਅਰ ਕਰਮਜੀਤ ਸਿੰਘ ਰਿੰਟੂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਟਰੱਸਟ ਵਲੋਂ ਗਊ ਮਾਤਾ ਦੀ ਸਾਂਭ-ਸੰਭਾਲ ਲਈ ਕੀਤੇ ਜਾ ਰਹੇ ਕਾਰਜ਼ ਸ਼ਲਾਘਾਯੋਗ ਹਨ।ਉਨਾਂ ਨੇ ਕਿਹਾ ਕਿ ਮੰਦਰ ਅਤੇ ਗਊਸ਼ਾਲਾ ਦੇ ਵਿਸਤਾਰ ਲਈ ਨਗਰ ਨਿਗਮ ਹਮੇਸ਼ਾਂ ਵੈਸ਼ਨਵ ਪੀਠ ਟਰੱਸਟ ਦੇ ਨਾਲ ਹੈ।ਉਨਾਂ ਨੇ ਵਿਸ਼ਵਾਸ ਦਿਵਾਇਆ ਕਿ ਹਲਕਾ ਉਤਰੀ ਦੇ ਹਰ ਵਾਰਡ ‘ਚ ਵਿਕਾਸ ਕਾਰਜ਼ ਪਹਿਲ ਦੇ ਆਧਾਰ `ਤੇ ਕੀਤੇ ਜਾ ਰਹੇ ਹਨ ਅਤੇ ਅਗਾਂਹ ਵੀ ਚੱਲਦੇ ਰਹਿਣਗੇ।ਮਨਮਾਧਵ ਗੌੜੀਆ ਵੈਸ਼ਨਵ ਪੀਠ ਦੇ ਅਹੁਦੇਦਾਰਾਂ ਵਲੋਂ ਮੇਅਰ ਰਿੰਟੂ ਨੂੰ ਸਨਮਾਨਿਤ ਵੀ ਕੀਤਾ ਗਿਆ।
              ਇਸ ਮੌਕੇ ਪ੍ਰਿੰਅਕਾ ਸ਼ਰਮਾ ਕੌਂਸਲਰ, ਰਿਤੇਸ਼ ਸ਼ਰਮਾ, ਜਿਆ ਲਾਲ, ਵਿਜੈ ਸੇਠੀ, ਸੁਰਿੰਦਰ ਰੋਲੀ, ਅਰੁਣ ਅਰੋੜਾ, ਸੁਭਾਸ਼ ਅਗਰਵਾਲ, ਸੰਜੀਵ ਅਗਰਵਾਲ, ਵਿਕਾਸ ਜੋਸ਼ੀ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …