ਪਠਾਨਕੋਟ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਕੋਵਿਡ -19 ਮਹਾਮਾਰੀ ਨੂੰ ਹਰਾਉਣ ਲਈ ਪੰਜਾਬ ਸਰਕਾਰ ਵਲੋਂ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ।
ਮਿਸ਼ਨ ਫਤਿਹ ਦੇ ਅਧੀਨ ਸਰਕਾਰ ਵੱਲੋ ਪੰਜਾਬ ਦੇ ਜਿਲ੍ਹਿਆਂ ਵਿਚ ਕੋਰੋਨਾ ਫਤਿਹ ਮੁਹਿਮ ਵੈਨਾਂ ਭੇਜੀਆ ਜਾ ਰਹੀਆਂ ਹਨ।
ਇਸ ਦੇ ਸਬੰਧਤ ਜਿਲ੍ਹਾ ਪਠਾਨਕੋਟ ਤੋਂ ਅੱਜ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਵਲੋਂ ਇਸ ਵੈਨ ਨੂੰ ਹਰੀ ਝੰਡੀ ਦੇ ਕੇ ਜਿਲ੍ਹੇ ਦੇ ਲੋਕਾ ਦੀ ਸੇਵਾ ਵਿੱਚ ਰਵਾਨਾ ਕੀਤਾ ਗਿਆ।ਇਹ ਵੈਨ ਜਿਲੇ੍ਹ ਵਿਚ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਜਾ ਕੇ ਲੋਕਾਂ ਨੂੰ ਕਰੋਨਾ ਦੇ ਬਾਰੇ ਵਿੱਚ ਜਾਗਰੂਕ ਕਰੇਗੀ ਤਾ ਜੋ ਲੋਕਾ ਨੂੰ ਇਸ ਬਿਮਾਰੀ ਤੋ ਪੁਰੀ ਤਰ੍ਹਾਂ ਬਚਾਇਆ ਜਾ ਸਕੇ। ਇਸ ਵੈਨ ਵਿਚ ਸੈਂਪਲਿੰਗ ਦੀ ਸਹੁਲਤ ਵੀ ਦਿੱਤੀ ਗਈ ਹੈ ਜੋ ਕਿ ਜਗ੍ਹਾ ਜਗ੍ਹਾ ਲੋਕਾਂ ਦੀ ਫ੍ਰੀ ਸੈਂਪਲਿੰਗ ਵੀ ਕਰੇਗੀ।
ਲੋਕਾਂ ਨੂੰ ਮਾਸਕ ਪਹਿਨਣ ਲਈ ਸੋਸ਼ਲ ਡਿਸਟੈਸਿੰਗ ਰੱਖਣ ਲਈ ਹੱਥਾਂ ਨੂੰ ਬਾਰ ਬਾਰ ਸਾਬਨ ਨਾਲ ਧੋਣ, ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਗੁਰੇਜ਼ ਕਰਨ ਲਈ ਜਾਗਰੂਕ ਕੀਤਾ ਜਾਏਗਾ ਅਤੇ ਲੋਕਾਂ ਨੂੰ ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਬਾਰੇ ਵੀ ਜਾਗਰਕ ਕੀਤਾ ਜਾਵੇਗਾ ਜਿਸ ਅਨੁਸਾਰ ਕੋਰੋਨਾ ਪੋਜ਼ਟਿਵ ਵਿਅਕਤੀ ਜਾਂ ਉਹਨਾ ਦੇ ਸੰਪਰਕ ਵਿੱਚ ਆਉਣ ਵਾਲਿਆ ਨੂੰ ਘਰ ਵਿਚ ਹੀ ਆਈਸੋਲੇਟ ਕੀਤਾ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਵਲੋ ਉਹਨਾ ਦਾ ਇਲਾਜ਼ ਫ੍ਰੀ ਕੀਤਾ ਜਾ ਰਿਹਾ ਹੈ।ਉਹਨਾ ਨੂੰ ਮਿਸ਼ਨ ਫਤਿਹ ਕਿੱਟਾਂ ਵੀ ਦਿੱਤੀਆਂ ਜਾ ਰਹੀਆਂ ਹਨ।ਸਿਹਤ ਵਿਭਾਗ ਦੇ ਅਧਿਕਾਰੀ/ਕਰਮਚਾਰੀ ਦਿਨ ਰਾਤ ਜਨਤਾ ਦੀ ਸੇਵਾ ਵਿਚ ਕੰਮ ਕਰ ਰਹੇ ਹਨ। ਗੈਰ ਸਰਕਾਰੀ ਸੰਸਥਾਵਾ ਵੱਲੋ ਜਿਵੇਂ ਕਿ ਲੋਕ ਸਾਂਝੇਦਾਰੀ ਕਮੇਟੀਆ ਅਤੇ ਐਨ.ਜੀ.ਉ ਵਲੋਂ ਵੀ ਸਹਿਯੋਗ ਮਿਲ ਰਿਹਾ ਹੈ।
ਇਸ ਮੋਕੇ ਤੇ ਏ.ਸੀ.ਐਸ ਡਾਕਟਰ ਅਦਿੱਤੀ ਸਲਾਰੀਆ, ਜਿਲਾ ਸਿਹਤ ਤੇ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ, ਐਸ.ਐਮ.ਓ ਸਿਵਲ ਹਸਪਤਾਲ ਡਾ. ਭੁਪਿੰਦਰ ਸਿੰਘ, ਡਾ. ਸਰਬਜੀਤ, ਡਾ. ਨਿਸ਼ਾ ਜੋਤੀ, ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ, ਅਮ੍ਰਿਤ ਸਿੰਘ, ਅਨੋਖ ਲਾਲ, ਰਜਿੰਦਰ ਅਤੇ ਵਿਪਨ ਆਨੰਦ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media