ਪਠਾਨਕੋਟ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਮੁਹਿੰਮ ਤਹਿਤ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਅਨੁਸਾਰ
ਦਸੰਬਰ-2020 ਵਿੱਚ ਰਾਜ ਪੱਧਰੀ ਕਰਜ਼ਾ ਮੇਲੇ ਲਗਾਏ ਜਾਣੇ ਹਨ।ਇਸੇ ਨੂੰ ਮੁੱਖ ਰੱਖਦੇ ਹੋਏ ਏ.ਡੀ.ਸੀ ਵਲੋਂ ਸਵੈ-ਰੋਜਗਾਰ ਨਾਲ ਸਬੰਧਤ ਵਿਭਾਗ ਅਤੇ ਜਿਲ੍ਹਾ ਪਠਾਨਕੋਟ ਦੇ ਸਾਰੇ ਬੈਕਾਂ ਦੇ ਨਾਲ ਮੀਟਿੰਗ ਵੀ ਕੀਤੀ ਅਤੇ ਉਹਨਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਨੂੰ 3600 ਲਾਭਪਾਤਰੀਆਂ ਨੂੰ ਕਰਜ਼ਾ ਮੁਹੱਈਆ ਕਰਵਾਉਣ ਦਾ ਜੋ ਟੀਚਾ ਮਿਲਿਆ ਹੈ ਉਸ ਨੂੰ ਦਸੰਬਰ 2020 ਵਿਚ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ।
ਜਿਲ੍ਹਾ ਰੋਜਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ‘ਚ 08-12-2020 ਨੂੰ ਬੀ.ਡੀ.ਪੀ.ਓ ਦਫਤਰ ਨਰੋਟ ਜ਼ੈਮਲ ਸਿੰਘ, 11-12-2020 ਨੂੰ ਸਰਕਾਰੀ ਸੀਨੀਅਰ ਸੰਕੈਂਡਰੀ ਸਕੂਲ ਘਰੋਟਾ, 15-12-2020 ਨੂੰ ਸਰਕਾਰੀ ਸੀਨੀਅਰ ਸੰਕੈਂਡਰੀ ਸਕੂਲ ਧਾਰਕਲ੍ਹਾਂ ਅਤੇ 17-12-2020 ਨੂੰ ਆਈ.ਟੀ.ਆਈ (ਲੜਕੇ) ਪਠਾਨਕੋਟ ਵਿਖੇ ਕਰਜ਼ਾ ਮੇਲੇ ਲਗਾਏ ਲਗਾਏ ਜਾ ਰਹੇ ਹਨ।ਏ.ਡੀ.ਸੀ ਵਲੋਂ ਸਾਰੇ ਡੀ.ਸੀ.ਓ ਨੂੰ ਹੁਕਮ ਜਾਰੀ ਕੀਤੇ ਹਨ ਕਿਹਾ ਹੈ ਕਿ ਉਹਨਾਂ ਦੇ ਬੈਂਕ ਵਿਚ ਜੋ ਵੀ ਕੇਸ ਪੈਡਿੰਗ ਹਨ, ਉਹਨਾਂ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਕੇ ਰਿਪੋਰਟ ਕੀਤੀ ਜਾਵੇ।ਉਹਨਾਂ ਵਲੋਂ ਜਿਲ੍ਹੇ ਦੇ ਬੀ.ਡੀ.ਪੀ.ਓ/ ਜੀ.ਓ.ਜੀ ਅਤੇ ਸੀ.ਐਸ.ਸੀ ਸੈਂਟਰਾਂ ਨੂੰ ਕਿਹਾ ਗਿਆ ਕਿ ਦਸੰਬਰ-2020 ਹੋਣ ਵਾਲੇ ਕਰਜ਼ਾ ਮੇਲਿਆਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media