Saturday, August 1, 2026

ਫੌਜ ‘ਚ ਭਰਤੀ ਲਈ ਪ੍ਰੀ ਰਿਕਰੁਟਮੈਂਟ ਕੋਰਸ ਸ਼ੁਰੂ

ਅੰਮ੍ਰਿਤਸਰ, 2 ਦਸੰਬਰ (ਸੁਖਬੀਰ ਸਿੰਘ) – ਕਰਨਲ ਸਤਬੀਰ ਸਿੰਘ ਵੜੈਚ (ਰਿਟਾ), ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਦੱਸਿਆ ਹੈ ਕਿ ਇਸ ਸੈਂਟਰ ਵਿਖੇ ਫੌਜ ਵਿੱਚ ਭਰਤੀ ਹੋਣ ਲਈ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਹੈ।ਭਰਤੀ ਸਬੰਧੀ ਪ੍ਰੀ ਰਿਕਰੁਟਮੈਟ ਕੋਰਸ ਸਾਰੇ ਵਰਗਾਂ ਦੇ ਬੱਚਿਆਂ ਲਈ ਹੈ। ਉਨਾਂ ਕਿਹਾ ਕਿ ਕੋਰਸ ਦੌਰਾਨ 4 ਜਨਵਰੀ 2021 ਤੋਂ 28 ਫਰਵਰੀ 2021 ਤੱਕ (55) ਇਲੈਕਟ੍ਰੋਨਿਕ ਮਕੈਨਿਕਲ ਇੰਜੀਨਰਿੰਗ ਸੈਂਟਰ, ਸਿਕੰਦਰਾਬਾਦ, ਤੇਲੰਗਾਨਾ ਵਿਖੇ ਰਿਲੇਸ਼ਨਸ਼ਿਪ ਅਤੇ ਸਪੋਰਟਸ ਵਿੱਚ ਹੋਣ ਵਾਲੀ ਭਰਤੀ ਲਈ ਸਰੀਰਕ ਅਤੇ ਲਿਖਤੀ ਟੈਸਟ ਦੀ ਪੂਰੀ ਤਿਆਰੀ ਕਰਵਾਈ ਜਾਵੇਗੀ।
ਕਰਨਲ ਨੇ ਦੱਸਿਆ ਕਿ ਕੋਰਸ ਲਈ ਮੁੱਢਲੀ ਜਾਂਚ ਪੜਤਾਲ ਸ਼ੁਰੂ ਹੈ।ਪ੍ਰੀ ਰਿਕਰੁਟਮੈਂਟ ਟ੍ਰੇਨਿੰਗ ਲਈ ਚਾਹਵਾਨ ਉਮੀਦਵਾਰ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫਤਰ ਅੰਮ੍ਰਿਤਸਰ ਵਿਖੇ ਰਿਪੋਰਟ ਕਰ ਸਕਦੇ ਹਨ।ਉਨਾਂ ਕਿਹਾ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸੋਮਵਾਰ ਤੋਂ ਸ਼ੁਕਰਵਾਰ ਦਫਤਰੀ ਸਮੇਂ ਵਿਚ ਆ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਾਂ ਦਫਤਰ ਨਾਲ ਫੋਨ ਨੰਬਰ 0183-2212103, 9888684259 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …