Saturday, April 11, 2026

ਭਾਰਤੀ ਸੈਨਾ ਲਈ ਭਰਤੀ ਰੈਲੀ 4 ਜਨਵਰੀ ਤੋਂ

ਸੀ ਪਾਇਟ ਕੇਂਦਰ ‘ਚ ਦਿੱਤੀ ਜਾਵੇਗੀ ਮੁਫਤ ਸਿਖਲਾਈ

ਕਪੂਰਥਲਾ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਭਾਰਤੀ ਫੌਜ ਵਿਚ ਜਨਰਲ ਡਿਊਟੀ ਜਵਾਨ, ਜਵਾਨ ਤਕਨੀਕੀ, ਜਵਾਨ ਟੈਕ.ਐਨ.ਏ, ਜਵਾਨ ਕਲਰਕ, ਸਟੋਰ ਕੀਪਰ ਤੇ ਜਵਾਨ ਟਰੈਡਮੈਨ ਦੀ ਭਰਤੀ ਲਈ ਰੈਲੀ 4 ਜਨਵਰੀ ਤੋਂ 31 ਜਨਵਰੀ ਤੱਕ ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ ਰੋਡ ਜਲੰਧਰ ਕੈਂਟ ਵਿਖੇ ਹੋਵੇਗੀ।
ਭਰਤੀ ਰੈਲੀ ਲਈ ਯੋਗਤਾ ਦਸਵੀਂ ਪਾਸ ਤੇ ਸੋਲਜ਼ਰ ਟਰੇਡਮੈਨ ਲਈ 8 ਵੀਂ ਪਾਸ ਹੈ।ਭਰਤੀ ਰੈਲੀ ਵਿਚ ਭਾਗ ਲੈਣ ਲਈ ਨੌਜਵਾਨ www.joinindianarmy.nic.in `ਤੇ ਅਪਲਾਈ ਕਰ ਸਕਦੇ ਹਨ ਅਤੇ ਕੇਵਲ ਆਨਲਾਇਨ ਅਪਲਾਈ ਕਰਨ ਵਾਲੇ ਬਿਨੈਕਾਰ ਹੀ ਭਰਤੀ ਰੈਲੀ ਵਿਚ ਭਾਗ ਲੈ ਸਕਦੇ ਹਨ।
                     ਕਪੂਰਥਲਾ ਜਿਲਾ ਰੋਜ਼ਗਾਰ ਬਿਊਰੋ ਤੇ ਸਿਖਲਾਈ ਅਫਸਰ ਨੀਲਮ ਮਹੇ ਨੇ ਦੱਸਿਆ ਕਿ ਭਰਤੀ ਪ੍ਰੀਖਿਆ ਦੀ ਤਿਆਰੀ ਲਈ ਸੀ ਪਾਇਟ ਸੈਂਟਰ-ਥੇ ਕਾਂਜਲੀ ਵਿਖੇ ਮੁਫਤ ਕਲਾਸਾਂ ਲਾਈਆਂ ਜਾਣਗੀਆਂ।ਇਨਾਂ ਕਲਾਸਾਂ ਵਿਚ ਸਰੀਰਕ ਸਿਖਲਾਈ ਦੇ ਨਾਲ-ਨਾਲ ਭਰਤੀ ਲਈ ਲਿਖਤੀ ਪ੍ਰੀਖਿਆ ਦੀ ਤਿਆਰੀ ਵੀ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਚਾਹਵਾਨ ਉਮੀਦਵਾਰ ਰੋਜ਼ਗਾਰ ਬਿਊਰੋ ਦੇ ਦਫਤਰ ਵਿਖੇ ਹੈਲਪ ਲਾਇਨ ਨੰਬਰ 98882-19247 `ਤੇ ਸੰਪਰਕ ਕਰ ਸਕਦੇ ਹਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …