Friday, July 24, 2026

ਬਲਾਕ ਫਤਿਹਗੜ ਪੰਜਗਰਾਈਆਂ ਤੋਂ ਕੋਵਿਡ ਦੇ ਲਏ 117 ਨਮੂਨੇ

ਬਲਾਕ ‘ਚ ਸਿਰਫ 2 ਐਕਟਿਵ ਕੇਸ, 240 ਲੋਕਾਂ ਨੇ ਫਤਿਹ ਕੀਤੀ ਕਰੋਨਾ ਜੰਗ

ਸੰਗਰੂਰ, 7 ਦਸੰਬਰ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਫਤਿਹਗੜ ਪੰਜਗਰਾਈਆਂ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿੱਚ ਅੱਜ ਕੋਵਿਡ-19 ਦੇ 117 ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ। ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਬਲਾਕ ਦੇ ਵਿੱਚ ਸਿਰਫ 2 ਕੋਰੋਨਾ ਐਕਟਿਵ ਕੇਸ ਹਨ ਅਤੇ ਹੁਣ ਤੱਕ 240 ਲੋਕਾਂ ਨੇ ਕਰੋਨਾ ਪਾਜ਼ਟਿਵ ਹੋਣ ਤੋਂ ਬਾਅਦ ਵੀ ਤੰਦਰੁਸਤ ਹੋ ਕੇ ਕਰੋਨਾ ਜੰਗ ਜਿੱਤ ਲਈ ਹੈ।
                 ਉਹਨਾਂ ਕਿਹਾ ਕੇ ਬਲਾਕ ਵਿੱਚ ਰੋਜ਼ਾਨਾ ਮੁਫਤ ਸੈਪਲਿੰਗ ਹੋ ਰਹੀ ਹੈ, ਇਸ ਲਈ ਲੋਕਾਂ ਨੂੰ ਵਧੇਰੇ ਟੈਸਟ ਕਰਵਾਉਣੇ ਚਾਹੀਦੇ ਹਨ।ਉਨਾਂ ਕਿਹਾ ਕਿ ਕੋਰੋਨਾ ਦੀ ਸੈਂਪਲਿੰਗ ਵੇਲੇ ਘਬਰਾਉਣ ਦੀ ਲੋੜ ਨਹੀ ਹੈ।ਬਾਕੀ ਰਹਿੰਦੇ ਲੋਕ ਵੀ ਬਿਨਾਂ ਕਿਸੇ ਡਰ ਆਪ ਚੱਲ ਕੇ ਜਾਂਚ ਕਰਵਾਉਣ ਅਤੇ ਪੂਰੀ ਸਾਵਧਾਨੀ ਬਣਾ ਕੇ ਰੱਖਣ।
ਇਸ ਮੌਕੇ ਐਸ.ਆਈ ਗੁਰਮੀਤ ਸਿੰਘ, ਗੁਲਜਾਰ ਖਾਨ, ਨਿਰਭੈ ਸਿੰਘ, ਕਰਮਦੀਨ, ਹਰਮਿੰਦਰ ਸਿੰਘ, ਕਮਲਜੀਤ ਕੌਰ, ਸੋਨਦੀਪ ਸਿੰਘ ਸੰਧੂ ਬੀ.ਈ.ਈ , ਰਾਜੇਸ਼ ਰਿਖੀ, ਸੀ.ਐਚ.ਓ ਕਰਮਜੀਤ ਕੌਰ, ਰਵਿੰਦਰ ਕੌਰ, ਸੰਦੀਪ ਕੌਰ ਰਣਦੀਪ ਕੌਰ, ਮੁਹੰਮਦ ਰਫਾਨ, ਗੁਰਮੀਤ ਕੌਰ, ਜਗਦੇਵ ਸਿੰਘ ਆਦਿ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …