ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ) – ਭਾਰਤ ਬੰਦ ਦੌਰਾਨ ਸਥਾਨਕ ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਮੇਅਰ
ਕਰਮਜੀਤ ਸਿੰਘ ਰਿੰਟੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੇ ਧਰਨੇ ‘ਤੇ ਬੈਠ ਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।ਉਨਾਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਸੰਸਦ ਵਿੱਚ ਪਾਸ ਕੀਤੇ ਗਏ ਤਿੰਨੇ ਕਿਸਾਨ ਵਿਰੋਧੀ ਬਿੱਲ ਤੁਰੰਤ ਰੱਦ ਕਰੇ।ਇਸ ਸਮੇਂ ਧਰਨੇ ਵਿੱਚ ਵੱਡੀ ਗਿਣਤੀ ‘ਚ ਹਾਜ਼ਰ ਇਲਾਕਾ ਵਾਸੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਕਾਂਗਰਸੀ ਆਗੂਆਂ ਤੇ ਵਰਕਾਰਾਂ ਵਿੱਚ ਕੌਂਸਲਰ ਪਤੀ ਬਲਵਿੰਦਰ ਸਿੰਘ ਨਵਾਂ ਪਿੰਡ, ਕੌਂਸਲਰ ਪਤੀ ਬਲਦੇਵ ਸਿੰਘ ਸੰਧੂ, ਮੋਹਨ ਸਿੰਘ ਮਾੜੀ ਮੇਘਾ, ਪਰਮਜੀਤ ਸਿੰਘ ਭਾਟੀਆ, ਟਹਿਲ ਸਿੰਘ, ਜਸਵਿੰਦਰ ਸਿੰਘ ਸ਼ੇਰਗਿਲ ਆਦਿ ਵੀ ਮੌਜੂਦ ਸਨ।
Check Also
ਜਿਲ੍ਹਾ ਪਸ਼ਾਸਨ ਦੇ ਯਤਨਾਂ ਸਦਕਾ ਲਾਪਤਾ ਮਹਿਲਾ ਆਪਣੇ ਪਰਿਵਾਰ ਨੂੰ ਮਿਲੀ
ਅੰਮ੍ਰਿਤਸਰ, 24 ਜੁਲਾਈ (ਸੁਖਬੀਰ ਸਿੰਘ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ …
Punjab Post Daily Online Newspaper & Print Media