Sunday, April 5, 2026

ਭਾਰਤ ਬੰਦ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੇ ਦਿੱਤਾ ਭਰਵਾਂ ਸਮਰਥਨ – ਨਰਿੰਦਰ ਕੌਰ ਬੁਰਜ਼ ਹਮੀਰਾ

ਸੰਗਰੂਰ, 8 ਦਸੰਬਰ (ਜਗਸੀਰ ਲੌਂਗੋਵਾਲ) – ਭਾਰਤ ਬੰਦ ਦੌਰਾਨ ਜਨਤਕ ਜਥੇਬੰਦੀਆਂ ਵਲੋਂ ਵੱਖ-ਵੱਖ ਥਾਵਾਂ ‘ਤੇ ਮੇਨ ਰੋਡ ਬੰਦ ਕਰ ਧਰਨੇ ਦਿੱਤੇ ਗਏ।ਖਿਆਲਾ ਕਲਾਂ ਦੇ “ਜੱਟਾਂ ਦੇ ਭੱਠੇ” ਦੇ ਪ੍ਰਵਾਸੀ ਭੱਠਾ ਮਜ਼ਦੂਰਾਂ ਵਲੋਂ ਆਪਣੀ ਤਮਾਮ ਮਿਸ਼ਨਰੀ ਟਰੈਕਟਰ ਟਰਾਲੀਆਂ, ਜੇ.ਸੀ.ਬੀ, ਤੇਲ ਕੈਂਟਰ ਲਗਾ ਕੇ ਬੱਚਿਆਂ ਸਮੇਤ ਮਾਨਸਾ ਪਟਿਆਲਾ ਰੋਡ `ਤੇ ਧਰਨਾ ਦਿੱਤਾ ਗਿਆ।
                 ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਮਾਨਸਾ, ਨਰਿੰਦਰ ਕੌਰ ਬੁਰਜ ਹਮੀਰਾ ਤੇ ਵਿਜੈ ਕੁਮਾਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਸੱਤਾ ਵਿੱਚ ਆਉਣ ਸਾਰ ਹਿੰਦੂਤਵ ਦਾ ਏਜੰਡਾ ਲਾਗੂ ਕਰਨ ਲਈ ਦੇਸ਼ ਦੇ ਲੋਕਾਂ ਖਿਲਾਫ਼ ਹਿੰਦੂ, ਮੁਸਲਿਮ ਦਾ ਪੱਤਾ ਖੇਡਿਆ ਗਿਆ।ਜਨਤਕ ਆਵਾਜ਼ ਉਠਣ ‘ਤੇ ਦੇਸਧ੍ਰੋਹੀ ਅਰਬਨ ਨਕਸਲ ਜਿਹੇ ਖਿਤਾਬਾਂ ਨਾਲ ਨਿਵਾਜ਼ਿਆ ਗਿਆ।ਉਨਾਂ ਕਿਹਾ ਕਿ ਸੰਵਿਧਾਨਕ ਧਾਰਾ ਵਿੱਚ ਰਹਿੰਦਿਆਂ ਜਨਤਾ ਵਲੋਂ ਕੀਤੇ ਜਾ ਰਹੇ ਅੰਦੋਲਨ ਰੋਕਣ ਲਈ ਅਨੇਕਾਂ ਕੇਸ ਦਰਜ਼ ਕਰ ਕੇ ਜੇਲਾਂ ਵਿੱਚ ਡੱਕਿਆ ਗਿਆ ਅਤੇ ਹੁਣ ਕਰੋਨਾ ਦੀ ਆੜ ਵਿੱਚ ਤਮਾਮ ਮਿਹਨਤਕਸ਼ ਲੋਕਾਂ ਦੇ ਖਿਲਾਫ ਕਾਨੂੰਨ ਬਣਾ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ, ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕਰਨ ਲਈ ਖੇਤੀ ਕਾਨੂੰਨ, ਮਜਦੂਰਾਂ ਨੂੰ ਰੋਜ਼ੀ ਤੋਂ ਵਾਂਝੇ ਕਰਨ ਲਈ ਕਿਰਤ ਕਾਨੂੰਨ ਸੋਧਾਂ ਕੀਤੀਆਂ ਗਈਆਂ ਅਤੇ ਬਿਜਲੀ ਐਕਟ 2020 ਬਣਾ ਕੇ ਜਨਤਾ ਦੀ ਪਿੱਠ ਵਿਚ ਛੁਰਾ ਮਾਰਿਆ, ਜਿਸ ਨੂੰ ਭਾਰਤ ਦੇ ਕਿਸਾਨ ਮਜ਼ਦੂਰ ਕਦੇ ਬਰਦਾਸ਼ਤ ਨਹੀਂ ਕਰਨਗੇ ਤੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਦਿਆਂ ਮੋਦੀ ਸਰਕਾਰ ਦੇ ਦੇਸ਼ ਵਿਰੋਧੀ ਮਨਸੂਬੇ ਕਦੇ ਕਾਮਯਾਬ ਨਹੀਂ ਹੋਣ ਦੇਣਗੇ।
              ਇਸ ਸਮੇਂ ਲੱਖਣ, ਗੁਰਵਿੰਦਰ ਸਿੰਘ, ਮੱਖਣ ਮਾਨ, ਵਿੰਦਰ ਸਿੰਘ, ਕੁਲਦੀਪ ਸਿੰਘ, ਭੀਮਾ ਸਿੰਘ, ਸੀਤਾ ਰਾਮ, ਜੈ ਕੁਮਾਰ, ਪ੍ਰਮੋਦ, ਲਕਸ਼ਮੀ, ਰੀਆ ਤੇ ਕਰਿਸ਼ਨਾ ਆਦਿ ਮੌਜ਼ੂਦ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …