Monday, September 28, 2026

‘ਦੀ ਪ੍ਰੈਸ ਕਲੱਬ ਆਫ ਅੰਮ੍ਰਿਤਸਰ’ ਵਲੋਂ ਕਿਸਾਨਾਂ ਦੀ ਹਮਾਇਤ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਪੰਧੇਰ ਨੂੰ ਸੌਂਪਿਆ ਪੱਤਰ

ਅੰਮ੍ਰਿਤਸਰ, 9 ਦਸੰਬਰ (ਸੁਖਬੀਰ ਸਿੰਘ) – ਗੁਰੂ ਨਗਰੀ ਦੇ ਪੱਤਰਕਾਰ ਭਾਈਚਾਰੇ ਨੇ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਦਾ ਐਲਾਨ ਕੀਤਾ ਹੈ।‘ਦੀ ਪ੍ਰੈਸ ਕਲੱਬ ਆਫ ਅੰਮ੍ਰਿਤਸਰ’ ਦੇ ਪ੍ਰਧਾਨ ਰਾਜੇਸ਼ ਗਿੱਲ ਦੀ ਅਗਵਾਈ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੂੰ ਸਮਰਥਨ ਪੱਤਰ ਸੌਂਪਿਆ ਗਿਆ।ਇਸ ਸਮੇਂ ਪ੍ਰਧਾਨ ਰਾਜੇਸ਼ ਗਿੱਲ ਨੇ ਕਿਹਾ ਕਿ ਕੇਂਦਰ ਵਲੋਂ ਜੋ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ, ਉਹ ਉਨ੍ਹਾਂ ਕੋਲੋਂ ਨਹੀਂ ਵੇਖਿਆ ਗਿਆ।ਇਸ ਲਈ ਜਥੇਬੰਦੀ ਦੇ ਸਾਰੇ ਪੱਤਰਕਾਰ ਭਰਾਵਾਂ ਨਾਲ ਸਲਾਹ ਕਰਕੇ ਕਿਸਾਨਾਂ ਦੇ ਸਮਰਥਨ ਦਾ ਐਲਾਨ ਕੀਤਾ ਗਿਆ ਹੈ।ਇਸੇ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ‘ਦੀ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ ਬੰਦ ਨੂੰ ਸਫਲ ਕਰਨ ਲਈ ਉਹ ਹਰ ਵਰਗ ਵਲੋਂ ਮਿਲੇ ਸਹਿਯੋਗ ਲਈ ਉਹ ਉਨਾਂ ਦੇ ਸ਼ੁਕਰਗੁਜ਼ਾਰ ਹਨ।
                 ਇਸ ਮੌਕੇ ਨਿਰਮਲ ਸਿੰਘ ਚੌਹਾਨ, ਅਮਿਤ ਸ਼ਰਮਾ, ਸੁਖਚੈਨ ਸਿੰਘ, ਖਜਾਨਚੀ ਰਮਿੰਦਰ ਸਿੰਘ, ਅਨਿਲ ਸ਼ਰਮਾ, ਕਮਲ ਪਹਿਲਵਾਨ, ਸਿਕੰਦਰ ਪਸਰੀਚਾ, ਕੁਲਵਿੰਦਰ ਸਿੰਘ, ਦੀਪਕ ਭੰਡਾਰੀ ਸਾਰੇ ਐਗਜੈਕਟਿਵ ਮੈਂਬਰਾਂ ਤੋਂ ਇਲਾਵਾ ਮਨਜਿੰਦਰ ਸਿੰਘ ਮਣੀ, ਲਲਿਤ ਸ਼ਰਮਾ, ਜੈਰਾਮ. ਸੁਖਚੈਨ ਸਾਗਰ ਤੇ ਵਿਸ਼ਾਲ ਸ਼ਰਮਾ ਆਦਿ ਮੌਜ਼ੂਦ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …