ਧੂਰੀ, 10 ਦਸੰਬਰ (ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਇਸ ਵਾਰ ਦੀ ਮਾਸਿਕ ਇਕੱਤਰਤਾ ਇੱਕ ਮਿੰਨੀ ਸਮਾਗਮ ਵਿੱਚ ਉਦੋਂ ਤਬਦੀਲ ਹੋ ਗਈ, ਜਦੋਂ
ਪ੍ਰਿੰਸੀਪਲ ਕਮਲਜੀਤ ਸਿੰਘ ਟਿੱਬਾ ਮੈਂਬਰਾਂ ਦੇ ਰੂਬਰੂ ਹੋਏ।ਉਹਨਾਂ ਨੇ ਲਗਭਗ ਡੇਢ ਘੰਟੇ ਦੇ ਆਪਣੇ ਸੰਬੋਧਨ ਵਿੱਚ ਇਹ ਗੱਲ ਵਿਸ਼ੇਸ਼ ਤੌਰ ਤੇ ਕਹੀ ਕਿ ਉਹ ਬਚਪਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਤੋਂ ਪ੍ਰਭਾਵਿਤ ਹੋਏ ਅਤੇ ਜਵਾਨੀ ਵਿੱਚ ਮਾਰਕਸਵਾਦ ਤੋਂ ਅਤੇ ਅਧਖੜ ਉਮਰ ਵਿੱਚ ਸਿੱਟਾ ਇਹ ਕੱਢਿਆ ਕਿ ਇਹ ਦੋਵੇਂ ਫਲਸਫੇ ਅਸਲ ਵਿੱਚ ਇੱਕ ਦੂਸਰੇ ਦੇ ਪੂਰਕ ਹਨ, ਦੋਵੇਂ ਹੀ ਮਨੁੱਖ ਨੂੰ ਸਚਿਆਰਾ ਅਤੇ ਸਮਾਜ ਨੂੰ ਹੋਰ ਚੰਗਾ ਤੇ ਰਹਿਣ ਯੋਗ ਬਣਾਉਣਾ ਚਾਹੁੰਦੇ ਹਨ ।
ਅੰਤ ‘ਚ ਹਾਜ਼ਰੀਨ ਕਵੀਆਂ ਨੇ ਆਪਣੀਆਂ ਸੱਜ਼ਰੀਆਂ ਅਤੇ ਚੋਣਵੀਆਂ ਰਚਨਾਵਾਂ ਸੁਣਾ ਕੇ ਚੰਗਾ ਰੰਗ ਬੰਨਿਆਂ ਜਿਹਨਾਂ ਵਿੱਚ ਸੰਜੇ ਲਹਿਰੀ, ਸੁਰਿੰਦਰ ਸ਼ਰਮਾ, ਗੁਰਮੀਤ ਸੋਹੀ, ਪ੍ਰੋ. ਨਰਿੰਦਰ ਸਿੰਘ, ਲਖਵਿੰਦਰ ਖੁਰਾਣਾ, ਸੁਖਦੇਵ ਪੇਂਟਰ, ਸੁੱਖੀ ਮੂਲੋਵਾਲ, ਚਰਨਜੀਤ ਮੀਮਸਾ, ਦੇਵੀ ਸਰੂਪ ਮੀਮਸਾ, ਪਰਮਜੀਤ ਦਰਦੀ ਅਤੇ ਕੁਲਜੀਤ ਧਵਨ ਦੇ ਨਾਂ ਵਰਨਣ ਯੋਗ ਹਨ।ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜ਼ਖ਼ਮੀ ਦੇ ਪ੍ਰਧਾਨਗੀ ਮੰਡਲ ਅਧੀਨ ਹੋਈ, ਇਸ ਸਾਹਿੱਤਕ ਇਕੱਤਰਤਾ ਦੀ ਸਟੇਜ ਸਕੱਤਰ ਦੀ ਜਿੰਮੇਵਾਰੀ ਸੁਖਵਿੰਦਰ ਲੋਟੇ ਨੇ ਬਾਖ਼ੂਬੀ ਨਿਭਾਈ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media