Tuesday, March 10, 2026

ਬੀ.ਐਸ.ਐਫ. ਦੀ 67 ਬਟਾਲੀਅਨ ਨੇ ਲਗਾਇਆ ਫ੍ਰੀ ਮੈਡੀਕਲ ਚੈਕਅੱਪ ਕੈਂਪ

ਬੀ.ਐਸ.ਐਫ. ਸਮਾਜ ਦੀ ਉੱਨਤੀ, ਪ੍ਰਗਤੀ ਤੇ ਵਿਕਾਸ ਲਈ ਵਚਨਬੰਧ – ਫਾਰੂਕੀ

sssss

ਪਿੰਡ ਕੱਕੜ ਵਿਖੇ ਫ੍ਰੀ ਮੈਡੀਕਲ ਕੈਂਪ ਦਾ ਉਦਘਾਟਨ ਕਰਦੇ ਹੋਏ ਡੀ.ਆਈ.ਜੀ. ਬੀ.ਐਸ.ਐਫ. ਐਮ.ਐਫ. ਫਾਰੂਖੀ ਤੇ ਉਨ੍ਹਾਂ ਦੀ ਧਰਮ ਪਤਨੀ ਅਬੀਤਾ ਫਾਰੂਖੀ ਨਾਲ ਹਨ ਕਮਾਡੈਂਟ ਆਈ.ਪੀ. ਭਾਟੀਆ ਤੇ ਹੋਰ ਅਤੇ ਕੈਂਪ ਦੌਰਾਨ ਮਰੀਜ਼ਾਂ ਦੀ ਰਜਿਸ਼ਟ੍ਰੇਸ਼ਨ ਤੇ ਜਾਂਚ ਕਰਦੇ ਮਾਹਿਰ ਡਾਕਟਰ।
ਅੰਮ੍ਰਿਤਸਰ, 26 ਅਕਤੂਬਰ (ਰੋਮਿਤ ਸ਼ਰਮਾ)- ਸਰਹੱਦੀ ਸੁਰੱਖਿਆ ਦੀ ਅਗਵਾਈ ਕਰਨ ਵਾਲੀ ਬੀ.ਐਸ.ਐਫ. ਦੀ 67 ਵੀ ਬਟਾਲੀਅਨ ਰਾਮ ਤੀਰਥ ਵੱਲੋਂ ਬੀ.ਐਸ.ਐਫ. ਅੰਮ੍ਰਿਤਸਰ ਸੈਕਟਰ ਦੇ ਡਿਪਟੀ ਇੰਸਪੈਕਟਰ ਜਨਰਲ ਐਮ.ਐਫ. ਫਾਰੂਕੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਾਂਡੈਂਟ ਇੰਦਰ ਪ੍ਰਕਾਸ਼ ਭਾਟੀਆ ਦੇ ਬੇਮਿਸਾਲ ਪ੍ਰਬੰਧਾਂ ਹੇਠ ਸਰਹੱਦੀ ਪਿੰਡ ਕੱਕੜ ਵਿਖੇ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਲਾਕੇ ਦੇ ਵੱਖ-ਵੱਖ ਬੀਮਾਰੀਾਂ ਤੋਂ ਪੀੜ੍ਹਤ 1000 ਦੇ ਕਰੀਬ ਮਹਿਲਾ, ਪੁਰਸ਼, ਬਾਲ ਤੇ ਬਜ਼ੁਰਗ ਮਰੀਜ਼ਾਂ ਨੇ ਸ਼ਿਰਕਤ ਕੀਤੀ ਤੇ ਸਿਹਤ ਲਾਭ ਲੈਣ ਦੇ ਨਾਲ-ਨਾਲ ਫ੍ਰੀ ਦਵਾਈਆਂ ਵੀ ਹਾਸਲ ਕੀਤੀਆਂ।
ਕੈਂਪ ਦਾ ਉਦਘਾਟਨ ਬੀ.ਐਸ.ਐਫ. ਅੰਮ੍ਰਿਤਸਰ ਸੈਕਟਰ ਦੇ ਡੀ.ਆਈ.ਜੀ. ਐਮ.ਐਫ. ਫਾਰੂਕੀ ਤੇ ਉਨ੍ਹਾਂ ਦੀ ਧਰਮ ਪਤਨੀ ਅਬੀਤਾ ਫਾਰੂਕੀ ਨੇ ਸਾਂਝੇ ਤੌਰ ਤੇ ਰਿਬਨ ਕੱਟ ਕੇ ਕੀਤਾ ਤੇ ਆਮ ਲੋਕਾਂ ਕੋਲੋਂ ਉਨ੍ਹਾਂ ਦੀ ਸਿਹਤ ਦੀ ਜਾਣਾਕਰੀ ਹਾਸਲ ਕੀਤੀ।ਇਸ ਮੌਕੇ ਐਮ.ਐਫ.ਫਾਰੂਕੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੀ.ਐਸ.ਐਫ. ਸਮਾਜ ਦੀ ਉੱਨਤੀ, ਪ੍ਰਗਤੀ, ਖੁਸ਼ਹਾਲੀ ਤੇ ਵਿਕਾਸ ਲਈ ਵਚਨਬੰਧ ਹੈ ਤੇ ਸਮਾਜ ਦੀ ਪ੍ਰੇਸ਼ਾਨੀ ਸਾਡੀ ਪ੍ਰੇਸ਼ਾਨੀ ਹੈ।ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਹੱਦ ਵਾਸੀ ਸਹਿਯੋਗ ਤੇ ਅਨੁਸ਼ਾਸ਼ਨ ਪਸੰਦ ਹਨ। ਉਨਾਂ ਦਾ ਵਿਭਾਗ ਵਿਸ਼ਵਾਸ਼ ਨਾਲ ਅੱਗੇ ਵੱਧਦਾ ਹੈ ਭਾਵੇਂ ਉਹ ਰੱਖਿਆ ਖੇਤਰ, ਖੰਡ ਖੇਤਰ, ਸਮਾਜ ਖੇਤਰ ਜਾਂ ਫਿਰ ਦੇਸ਼ ਸੇਵਾ ਦਾ ਖੇਤਰ ਹੋਵੇ।ਇਹ ਕੈਂਪ ਵੀ ਉਸੇ ਕੜੀ ਦਾ ਹਿੱਸਾ ਹੈ। ਇਸ ਦੌਰਾਨ ਫ੍ਰੀ ਦਵਾਈਆਂ ਤੇ ਅਪ੍ਰੇਸ਼ਨਾਂ ਦੀ ਸਹੂਲਤ ਦਿੱਤੀ ਗਈ ਹੈ। ਜਰੂਰਤਮੰਦਾਂ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ।
ਇਸ ਦੌਰਾਨ ਹੱਡੀਆਂ, ਹਾਰਟ ਅਤੇ ਮਹਿਲਾ ਰੋਗ ਅਤੇ ਡਾ. ਓਮ ਪ੍ਰਕਾਸ਼ ਆਈ ਹਸਪਤਾਲ ਵੱਲੋਂ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਆਇਨਾ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਵੰਡੀਆਂ। ਅੰਤ ਵਿੱਚ ਕਮਾਡੈਂਟ ਇੰਦਰ ਪ੍ਰਕਾਸ਼ ਭਾਟੀਆ ਨੇ ਸਭ ਮਾਹਿਰ ਡਾਕਟਰਾਂ ਤੇ ਇਲਾਕਾ ਨਿਵਾਸੀਆਂ ਦਾ ਬੇਮਿਸਾਲ ਸਹਿਯੋਗ ਲਈ ਧੰਨਵਾਦ ਕੀਤਾ।ਇਸ ਮੌਕੇ ਮਹਿਲਾ ਰੋਗ ਦੇ ਮਾਹਿਰ ਡਾ. ਮਿਸੇਜ ਅਨੁਰਾਗ ਭਾਟੀਆ, ਡਾ. ਮਿਸੇਜ ਸੁਨੀਤਾ, ਡਾ. ਆਰ.ਪੀ.ਸਿੰਘ, ਡਾ. ਭੁਪਿੰਦਰ ਸਿੰਘ, ਡਾ. ਅਜੇਬੀਰ ਸਿੰਘ, ਐਜੂਟੈਟ ਰਾਜ ਕੁਮਾਰ, ਡੀ.ਸੀ. ਕਮਿਊਨੀਕੇਸ਼ਨ, ਰਬਿੰਦਰ ਝਾਅ, ਡੀ.ਸੀ. ਅਸ਼ੋਕ ਸਿੰਘ, ਸਰਪੰਚ ਸੁਖਦੇਵ ਸਿੰਘ, ਲਾਲੀ ਬਾਬਾ, ਸਾਬਕਾ ਸਰਪੰਚ ਸ਼ਿਵਰਾਜ ਸਿੰਘ, ਬਿੱਟਾ ਭੁਪਿੰਦਰ ਸਿੰਘ, ਜੈਲਦਾਰ ਹਰਿੰਦਰ ਸਿੰਘ, ਮੈਂਬਰ ਪਿਆਰਾ ਸਿੰਘ, ਜਸਬੀਰ ਸਿੰਘ, ਡਾ. ਚਾਵਲਾ ਤੇ ਕੁਲਦੀਪ ਸਿੰਘ ਹਾਜ਼ਰ ਸਨ।

ਕੈਪਸ਼ਨ :- ਪਿੰਡ ਕੱਕੜ ਵਿਖੇ ਫ੍ਰੀ ਮੈਡੀਕਲ ਕੈਂਪ ਦਾ ਉਦਘਾਟਨ ਕਰਦੇ ਹੋਏ ਡੀ.ਆਈ.ਜੀ. ਬੀ.ਐਸ.ਐਫ. ਐਮ.ਐਫ. ਫਾਰੂਖੀ ਤੇ ਉਨ੍ਹਾਂ ਦੀ ਧਰਮ ਪਤਨੀ ਅਬੀਤਾ ਫਾਰੂਖੀ ਨਾਲ ਹਨ ਕਮਾਡੈਂਟ ਆਈ.ਪੀ. ਭਾਟੀਆ ਤੇ ਹੋਰ ਅਤੇ ਕੈਂਪ ਦੌਰਾਨ ਮਰੀਜ਼ਾਂ ਦੀ ਰਜਿਸ਼ਟ੍ਰੇਸ਼ਨ ਤੇ ਜਾਂਚ ਕਰਦੇ ਮਾਹਿਰ ਡਾਕਟਰ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply