Sunday, September 22, 2024

ਨੈਸ਼ਨਲ ਲੋਕ ਅਦਾਲਤ ਰਾਹੀਂ ਕਪੂਰਥਲਾ ‘ਚ 1692 ਕੇਸਾਂ ਦਾ ਨਿਪਟਾਰਾ

9,21,71,757/- ਰਕਮ ਦੇ ਪਾਸ ਕੀਤੇ ਗਏ ਅਵਾਰਡ

ਕਪੂਰਥਲਾ, 12 ਦਸੰਬਰ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਲੋਕ ਅਦਾਲਤ ਦੇ ਮੌਕੇ ਤੇ ਮਾਣਯੋਗ ਕਿਸ਼ੋਰ ਕੁਮਾਰ ਜ਼ਿਲ੍ਹਾ ਤੇ ਸੈਸ਼ਨ ਜੱਜ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਮਿਤੀ 12-12-2020 ਨੂੰ ਜਿਲ੍ਹਾ ਕਚਹਿਰੀ ਕਪੂਰਥਲਾ ਵਿਖੇ 12, ਸਬ ਡਵੀਜਨ ਭੁਲੱਥ ਵਿਖੇ 1, ਸਬ-ਡਵੀਜ਼ਨ ਫਗਵਾੜਾ ਵਿਖੇ 2 ਅਤੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ 2 ਬੈਂਚ ਗਠਿਤ ਕੀਤੇ ਗਏ।
              ਅੱਜ ਦੀ ਨੈਸ਼ਨਲ ਲੋਕ ਅਦਾਲਤ ਵਿੱਚ ਕਰਿਮਨਲ ਕੰਪਾਊਂਡਏਬਲ, ਧਾਰਾ 138 ਐਨ.ਆਈ ਐਕਟ, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ ਕੇਸ, ਲੇਬਰ ਮੈਟਰਸ, ਬਿਜਲੀ ਅਤੇ ਪਾਣੀ ਦੇ ਬਿੱਲਾਂ ਸੰਬੰਧੀ ਮਾਮਲੇ, ਵਿਵਾਹਿਕ ਮਾਮਲੇ, ਲੈਂਡ ਐਕੂਜੀਸ਼ਨ ਕੇਸ, ਸਰਵਿਸ ਮੈਟਰਸ, ਰੈਵਨਿਊ ਕੇਸ ਅਤੇ ਹੋਰ ਸਿਵਲ ਮੈਟਰਸ, ਰੈਂਟ, ਇੰਜਕਸ਼ਨ ਸੂਟ, ਸਪੈਸਫਿਕ ਪ੍ਰਫੋਰਮੈਂਸ ਵਗੈਰਾ ਪ੍ਰੀ-ਲਿਟੀਗੇਟਿਵ ਅਤੇ ਲੰਬਿਤ ਕੇਸ ਸ਼ਾਮਿਲ ਕੀਤੇ ਗਏ।
ਇਸ ਮੌਕੇ ਮਾਨਯੋਗ ਜੱਜ ਸਾਹਿਬ ਜੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਅਦਾਲਤ ਵਿੱਚ ਕੇਸ ਲਗਾਉਣ ਨਾਲ ਸਮਾਂ ਅਤੇ ਧਨ ਦੋਵਾਂ ਦੀ ਬੱਚਤ ਹੁੰਦੀ ਹੈ, ਇਸ ਦੇ ਫੈਸਲੇ ਦੇ ਖਿਲਾਫ ਅਪੀਲ ਕਿਸੇ ਵੀ ਉੱਚ ਅਦਾਲਤ ਵਿੱਚ ਨਹੀਂ ਲਗਾਈ ਜਾ ਸਕਦੀ ਹੈ ਅਤੇ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ ਵਿੱਚ ਦੋਨਾਂ ਧਿਰਾਂ ਦੀ ਜਿੱਤ ਹੁੰਦੀ ਹੈ।
                 ਨੈਸ਼ਨਲ ਲੋਕ ਅਦਾਲਤ ਵਿੱਚ ਜੁਡੀਸ਼ੀਅਲ ਅਦਾਲਤਾਂ ਵੱਲੋਂ ਲਗਭਗ 4035 ਕੇਸ ਸ਼ਾਮਲ ਕੀਤੇ ਗਏ, ਜਿਨ੍ਹਾਂ ਵਿੱਚੋਂ 1692 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਲਗਭਗ 9,21,71,757/- ਰੁਪਏ ਦੀ ਰਕਮ ਮੁਆਵਜ਼ੇ ਵੱਜੋਂ ਸੈਟਲ ਕੀਤੀ ਗਈ। ਰੈਵੀਨਿਊ ਅਦਾਲਤਾਂ ਵੱਲੋਂ 199 ਕੇਸਾਂ ਦਾ ਨਿਪਟਾਰਾ ਕੀਤਾ ਗਿਆ।
ਕਪੂਰਥਲਾ ਵਿਖੇ ਜੁਡੀਸ਼ੀਅਲ ਬੈਂਚਾ ਦੀ ਪ੍ਰਧਾਨਗੀ ਸ਼੍ਰੀ ਕਿਸ਼ੋਰ ਕੁਮਾਰ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ, ਸ਼੍ਰੀਮਤੀ ਰਾਜਵਿੰਦਰ ਕੌਰ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ, ਸ਼੍ਰੀ ਰਾਮ ਕੁਮਾਰ ਸਿੰਗਲਾ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ, ਜਸਪਾਲ ਵਰਮਾ ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ, ਸ਼੍ਰੀ ਰਮਨ ਕੁਮਾਰ, ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ, ਸ਼੍ਰੀਮਤੀ ਜ਼ਸਬੀਰ ਕੌਰ, ਸਿਵਲ ਜੱਜ (ਸੀਨੀਅਰ ਡਵੀਜਨ), ਕਪੂਰਥਲਾ, ਸ਼੍ਰੀਮਤੀ ਮੋਨਿਕਾ ਲਾਂਬਾ, ਚੀਫ ਜੂਡੀਸ਼ੀਅਲ ਮੈਜਿਸਟੇ੍ਰਟ, ਕਪੂਰਥਲਾ, ਸ਼੍ਰੀ ਮਹੇਸ਼ ਕੁਮਾਰ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ) ਕਪੂਰਥਲਾ, ਸ਼੍ਰੀ ਸੁਸ਼ੀਲ ਬੋਧ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ) ਭੁਲੱਥ, ਸ਼੍ਰੀਮਤੀ ਪ੍ਰਿਅੰਕਾ ਸ਼ਰਮਾ, ਸਿਵਲ ਜੱਜ (ਜੂ.ਡੀ), ਮਿਸ ਪੂਨਮ ਕਸ਼ੱਪ, ਸਿਵਲ ਜੱਜ (ਜੂ.ਡੀ), ਮਿਸ ਮੋਨਿਕਾ, ਸਿਵਲ ਜੱਜ (ਜੂ.ਡੀ) ਕਪੂਰਥਲਾ ਅਤੇ ਸ਼੍ਰੀ ਬਲਵਿੰਦਰ ਸਿੰਘ ਦਿਓਲ, ਚੇਅਰਮੈਨ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਕਪੂਰਥਲਾ ਵੱਲੋਂ ਕੀਤੀ ਗਈ।ਇਨ੍ਹਾਂ ਬੈਂਚਾਂ ਵਿੱਚ ਸ਼੍ਰੀ ਮਲਕੀਤ ਸਿੰਘ ਪ੍ਰਧਾਨ, ਜ਼ਿਲ੍ਹਾ ਬਾਰ ਐਸੋਸੀਏਸ਼ਨ, ਸ਼੍ਰੀ ਪ੍ਰਦੀਪ ਕੁਮਾਰ ਠਾਕੁਰ, ਸ਼੍ਰੀ ਜ਼ੇ.ਜੇ.ਐਸ ਅਰੋੜਾ, ਸ਼੍ਰੀ ਜੁਗਰਾਜ ਸਿੰਘ ਕਾਹਲੋਂ, ਮਿਸ ਪਰਮਜੀਤ ਕੌਰ ਕਾਹਲੋਂ, ਸ਼੍ਰੀ ਹਰਚਰਨ ਸਿੰਘ, ਸ਼੍ਰੀ ਆਰ.ਕੇ ਆਨੰਦ, ਮਿਸ ਮਨਜੀਤ ਕੌਰ, ਸ਼੍ਰੀ ਅਨੁਜ ਆਨੰਦ, ਸ਼੍ਰੀ ਮਾਧਵ ਧੀਰ, ਸ਼੍ਰੀ ਪਰਮਜੀਤ ਹੰਸਪਾਲ, ਸ਼੍ਰੀ ਸੁਰੇਸ਼ ਚੋਪੜਾ, ਸ਼੍ਰੀ ਹਰਮਨਦੀਪ ਸਿੰਘ ਬਾਵਾ, ਸ਼੍ਰੀ ਵਿਕਾਸ ਓਪਲ, ਸ਼੍ਰੀ ਮੁਨੀਸ਼ ਲੁਥਰਾ, ਸ਼੍ਰੀ ਸੁਰੇਸ਼ ਕਾਲੀਆ, ਸ਼੍ਰੀ ਕੁਲਵੰਤ ਸਿੰਘ ਸਹਿਗਲ, ਸ਼੍ਰੀਮਤੀ ਸੰਧਿਆ ਐਡਵੋਕੇਟਸ ਅਤੇ ਸ਼੍ਰੀ ਏ.ਕੇ ਭਾਰਦਵਾਜ, ਸ਼੍ਰੀਮਤੀ ਜ਼ਯੋਤੀ ਧੀਰ, ਸ਼੍ਰੀ ਰਨਵੀਰ ਕੋਸ਼ਲ, ਸ਼੍ਰੀਮਤੀ ਪ੍ਰੋਮਿਲਾ ਅਰੋੜਾ, ਸ਼੍ਰੀਮਤੀ ਵਿਜੈ ਕੁਮਾਰ ਕਾਲੀਆ, ਸ਼੍ਰੀ ਅਨੀਲ ਕੁਮਾਰ, ਸ਼੍ਰੀ ਸੂਰਤ ਸਿੰਘ ਅਤੇ ਸ਼੍ਰੀ ਸੰਜੀਵ ਅੱਗਰਵਾਲ ਸੋਸ਼ਲ ਵਰਕਰ ਵੱਲੋਂ ਬਤੌਰ ਮੈਂਬਰ ਭਾਗ ਲਿਆ ਗਿਆ।
                  ਮਾਨਯੋਗ ਸ੍ਰੀ ਕਿਸ਼ੋਰ ਕੁਮਾਰ ਜਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ ਅਤੇ ਸ੍ਰੀ ਅਜੀਤਪਾਲ ਸਿੰਘ ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵਲੋਂ ਵੱਖ-ਵੱਖ ਲੋਕ ਅਦਾਲਤਾਂ ਦੇ ਬੈਂਚਾਂ ਦੇ ਨਿਰੀਖਣ ਦੋਰਾਨ ਧਿਰਾਂ ਦੇ ਆਪਸੀ ਰਾਜ਼ੀਨਾਮੇ ਕਰਵਾਉਣ ਦੇ ਉਪਰਾਲੇ ਕੀਤੇ ਗਏ ਅਤੇ ਹਾਜ਼ਰ ਧਿਰਾਂ ਵਲੋਂ ਆਪਣੇ ਕੇਸਾਂ ਦੇ ਨਿਪਟਾਰੇ ਰਾਜੀਨਾਮੇ ਰਾਹੀਂ ਕਰਵਾਉਣ ਵਿੱਚ ਰੂਚੀ ਦਿਖਾਈ ਗਈ।
            ਉਪ ਮੰਡਲ ਫਗਵਾੜਾ ਵਿਖੇ ਜੂਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਸ਼੍ਰੀ ਸੁਖਵਿੰਦਰ ਸਿੰਘ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ), ਫਗਵਾੜਾ ਅਤੇ ਸ਼੍ਰੀ ਰਵੀਪਾਲ ਸਿੰਘ, ਸਿਵਲ ਜੱਜ (ਜੂਨੀਅਰ ਡਵੀਜਨ) ਫਗਵਾੜਾ ਵੱਲੋਂ ਕੀਤੀ ਗਈ। ਇਨ੍ਹਾਂ ਬੈਂਚਾਂ ਵਿੱਚ ਸੁਖਵਿੰਦਰ ਸਿੰਘ, ਜਤਿੰਦਰ ਠਾਕੁਰ, ਮਨਮੋਹਨ ਸਿੰਘ, ਰਨਦੀਪ ਕੁਮਾਰ ਕੈਲੇ ਵਕੀਲ ਵੱਲੋਂ ਬਤੌਰ ਮੈਂਬਰ ਭਾਗ ਲਿਆ ਗਿਆ।
                     ਉਪ ਮੰਡਲ ਸੁਲਤਾਨਪੁਰ ਲੋਧੀ ਵਿਖੇ ਜੂਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਸ਼੍ਰੀ ਮਹੇਸ਼ ਕੁਮਾਰ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਸੁਲਤਾਨਪੁਰ ਲੋਧੀ ਅਤੇ ਮਿਸ ਸ਼ਰੂਤੀ, ਸਿਵਲ ਜੱਜ (ਜੂਨੀਅਰ ਡਵੀਜ਼ਨ), ਸੁਲਤਾਨਪੁਰ ਲੋਧੀ ਨੇ ਕੀਤੀ। ਇਨ੍ਹਾਂ ਬੈਂਚਾਂ ਵਿੱਚ ਸ਼੍ਰੀ ਸਤਨਾਮ ਸਿੰਘ ਮੋਮੀ, ਸ਼੍ਰੀਮਤੀ ਰਾਜਵਿੰਦਰ ਕੌਰ ਸੰਧਾ, ਭੁਪਿੰਦਰ ਸਿੰਘ ਵਕੀਲ ਅਤੇ ਸ਼੍ਰੀਮਤੀ ਵੰਦਨਾ ਸ਼ੁਕਲਾ ਸੋਸ਼ਲ ਵਰਕਰ ਨੇ ਬਤੌਰ ਮੈਂਬਰ ਭਾਗ ਲਿਆ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …