Monday, April 6, 2026

ਮੋਦੀ ਸਰਕਾਰ ਕਿਸਾਨਾਂ ਨਾਲ ਇਨਸਾਫ ਕਰੇ – ਬਾਸਰਕੇ

ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਖੇਤੀ ਸਬੰਧੀ ਪਾਸ ਕੀਤੇ ਤਿੰਨ ਕਾਲੇ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਇਨਸਾਫ ਦੇਣ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਇੰਦਰਜੀਤ ਸਿੰਘ ਬਾਸਰਕੇ ਨੇ ਕਿਹਾ ਹੈ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਵਿਦੇਸ਼ਾਂ ਵਿਚੋਂ ਕਾਲਾ ਧਨ ਮੰਗਵਾਉਣ ਦੇ ਨਾਂ ’ਤੇ ਨੋਟਬੰਦੀ ਕਰਕੇ ਦੇਸ਼ ਵਾਸੀਆਂ ‘ਤੇ ਆਰਥਿਕ ਅਤਿਆਚਾਰ ਕੀਤਾ, ਵਪਾਰੀਆਂ ਤੇ ਕਾਰੋਬਾਰੀਆਂ ‘ਤੇ ਜੀ.ਐਸ.ਟੀ ਲਗਾ ਕੇ ਜਜ਼ੀਆ ਅਤਿਆਚਾਰ ਕੀਤਾ, ਤਿੰਨ ਤਲਾਕ ਦਾ ਕਾਨੂੰਨ ਬਣਾ ਕੇ ਮੁਸਲਮਾਨਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕੀਤਾ, ਨਾਗਰਿਕਤਾ ਕਾਨੂੰਨ ਪਾਸ ਕਰਕੇ ਜਬਰਦਸਤੀ ਕੀਤੀ, ਜੰਮੂ ਕਸ਼ਮੀਰ ਵਿੱਚ ਧਾਰਾ 370 ਖਤਮ ਕਰਕੇ ਮੁਸਲਮਾਨ ਲੀਡਰਸ਼ਿਪ ਨੂੰ ਜੇਲਾਂ ਵਿੱਚ ਬੰਦ ਕਰ ਦਿੱਤਾ, ਪਰ ਕੋਈ ਨਹੀਂ ਬੋਲਿਆ।ਕੇਂਦਰ ਸਰਕਾਰ ਨੇ ਸਾਢੇ 6 ਸਾਲ ਦੇ ਕਾਰਾਜਕਾਲ ਦੌਰਾਨ ਜਿੰਨੇ ਵੀ ਕਾਨੂੰਨ ਬਣਾਏ ਸਾਰੇ ਹੀ ਦੇਸ਼ ਲਈ ਘਾਤਕ ਸਿੱਧ ਹੋਏ ਹਨ।
ਹੁਣ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਅੰਬਾਨੀ, ਅਡਾਨੀ ਦੇ ਦਬਾਅ ਹੇਠ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ‘ਤੇ ਠੋਸ ਦਿੱਤੇ ਹਨ।ਪਰ ਕਿਸਾਨਾਂ ਨੇ ਜੋਰਦਾਰ ਸੰਘਰਸ਼ ਕਰਕੇ ਮੋਦੀ ਸਰਕਾਰ ਦੇ ਨੱਕ ਵਿੱਚੋ ਧੁਆਂ ਕੱਢ ਦਿੱਤਾ ਹੈ ਅਤੇ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ।

                  ਬਾਸਰਕੇ ਨੇ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਨੂੰ ਗੁੰਮਰਾਹ ਹੋਏ ਦੱਸ ਰਹੀ ਹੈ।ਕੇਂਦਰ ਦੀ ਮੋਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਗੁੰਮਰਾਹ ਹੋਏ ਕਿਸਾਨ ਨਹੀਂ ਹਨ, ਸਗੋਂ ਆਪਣੇ ਹੱਕਾਂ ਖਾਤਿਰ ਦਿੱਲੀ ਦੀਆਂ ਬਰੂਹਾਂ ‘ਤੇ ਡਟ ਕੇ ਖੜੇ ਹਨ ਅਤੇ ਆਪਣੇ ਹੱਕ ਵਾਪਸ ਲੈ ਕੇ ਹੀ ਮੁੜਣ ਦਾ ਇਰਾਦਾ ਕਰਕੇ ਘਰੋਂ ਨਿਕਲੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਸੰਘਰਸ਼ਸ਼ੀਲ ਯੋਧੇ ਕਿਸਾਨਾਂ ਨੇ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਨੂੰ ਇਕਜੁੱਟ ਕਰ ਦਿੱਤਾ ਹੈ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …