Thursday, October 15, 2026

ਅਖਿਲ ਭਾਰਤੀਯ ਵਿਦਿਆਰਥੀ ਪਰਿਸ਼ਦ ਦੇ ਕੌਮੀ ਸੰਮੇਲਨ ਦਾ ਪੋਸਟਰ ਜਾਰੀ

PPN27101401

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ)- ਅਖਿਲ ਭਾਰਤੀਯ ਵਿਦਿਆਰਥੀ ਪਰਿਸ਼ਦ ਦੇ ਕੌਮੀ ਸੰਮੇਲਨ ਦੀ ਵਿਵਸਥਾ ਦੀ ਬੈਠਕ ਪਰਿਸ਼ਦ ਦੇ ਪੂਰਬ ਪ੍ਰਦੇਸ਼ ਮੰਤਰੀ ਅਤੇ ਵਿਭਾਗ ਪ੍ਰਮੁੱਖ ਤੇ ਹਿਮਾਚਲ ਦੇ ਪ੍ਰਦੇਸ਼ ਸੰਗਠਨ ਮੰਤਰੀ ਨਵੀਨ ਸ਼ਰਮਾ ਦੀ ਅਗਵਾਈ ਹੇਠ ਹੋਈ।ਮੀਟਿੰਗ ਦੌਰਾਨ ਸੁਨੀਲ ਅਖਲੇਸ਼ ਰਾਨਾ ਸਾਬਕਾ ਪ੍ਰਦੇਸ਼ ਮੰਤਰੀ ਨੇ ਬੋਲਦੇ ਹੋਏ ਦੱਸਿਆ ਕਿ ਅਖਿਲ ਭਾਰਤੀਯ ਵਿਦਿਆਰਥੀ ਦੇਸ਼ ਹੀ ਸੰਸਾਰ ਦਾ ਸਭ ਤੋਂ ਵੱਡਾ ਵਿਦਿਆਰਥੀ ਜੱਥੇਬੰਦੀ ਹੈ। 14 ਤੋਂ 16 ਨਵੰਬਰ 2014 ਨੂੰ ਇਸ ਕੌਮੀ ਸੰਮੇਲਨ ਵਿੱਚ ਦੇਸ਼ ਭਰ ਤੋਂ 5000 ਹਜ਼ਾਰ ਵਰਕਰ ਅੰਮ੍ਰਿਤਸਰ ਆਉਣਗੇ। ਇਨ੍ਹਾਂ ਦੱਸਿਆ ਕਿ ਪੰਜਾਬ ਨਾਲ ਹਿਮਾਚਲ, ਹਰਿਆਣਾ, ਜੰਮੂ ਕਸ਼ਮੀਰ ਦੇ ਵਰਕਰ ਅੰਮ੍ਰਿਤਸਰ ਡੇਰਾ ਲਾਈ ਬੈਠੇ ਹਨ ਅਤੇ ਇਸ ਸੰਮੇਲਨ ਲਈ ਉਨਾਂ ਵਿੱਚ ਭਾਰੀ ਉਤਸ਼ਾਹ ਹੈ।ਇਸ ਮੌਕੇ ਵਿਦਿਆਰਥੀ ਆਗੂਆਂ ਵਲੇ ਕੌਮੀ ਕਾਨਫਰੰਸ ਦਾ ਪੋਸਟਰ ਜਾਰੀ ਕੀਤਾ ਗਿਆ। ਨਗਰ ਪ੍ਰਧਾਨ ਨਵੀਸ਼ ਚਾਵਲਾ ਨੇ ਦੱਸਿਆ ਕਿ ਨਗਰ ਦੇ ਸਮਾਜਿਕ ਅਤੇ ਧਾਰਮਿਕ ਸੰਗਠਨ ਅਤੇ ਸੰਸਥਾਵਾਂ ਵੱਲੋ ਬਹੁਤ ਸਹਿਯੋਗ ਮਿਲ ਰਿਹਾ ਹੈ ਅਤੇ ਪੂਰੇ ਅੰਮ੍ਰਿਤਸਰ ਵਿੱਚ 200 ਦੇ ਕਰੀਬ ਵਰਕਰ ਕੰਮ ਵਿੱਚ ਲੱਗੇ ਹੋਏ ਹਨ।
ੳ

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply