ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ) – ‘ਕੌਮੀ ਮਧੂ ਮੱਖੀ ਪਾਲਕ ਅਤੇ ਸ਼ਹਿਦ ਮਿਸ਼ਨ’ (ਂਭ੍ਹੰ) ਅਧੀਨ ਪੀਅਰ ਅਸਟੇਟ ਵਿਖੇ ਬਾਗਬਾਨੀ ਵਿਭਾਗ ਪੰਜਾਬ ਦੇ
ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਿਪਟੀ ਡਾਇਰੈਕਟਰ ਬਾਗਬਾਨੀ ਗੁਰਿੰਦਰ ਸਿੰਘ ਧੰਜ਼ਲ ਦੀ ਪ੍ਰਧਾਨਗੀ ਹੇਠ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ।ਬਾਗਬਾਨੀ ਵਿਕਾਸ ਅਫਸਰ, ਬਾਬਾ ਬਕਾਲਾ ਸੁਖਬੀਰ ਸਿੰਘ ਨੇ ਸੈਮੀਨਾਰ ਵਿੱਚ ਜਿਲੇ ਦੇ ਵੱਖ-ਵੱਖ ਬਲਾਕਾਂ ਤੋਂ ਆਏ ਸ਼ਾਮਲ ਮਧੂ ਮੱਖੀ ਪਾਲਕਾਂ ਨੂੰ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਅਤੇ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਦੱਸਿਆ ਕਿ ਮੱਧੁ ਮੱਖੀ ਪਾਲਕ ਬੀ-ਕੀਪਿੰਗ ਦੇ ਕਿੱਤੇ ਨੂੰ ਪ੍ਰਫੁਲਿਤ ਕਰਨ ਹਿੱਤ ਸ਼ਹਿਦ ਉਤਪਾਦਨ, ਪ੍ਰੋਸੈਸਿੰਗ, ਫਸਲਾਂ ਵਿੱਚ ਪਰ ਪਰਾਗਣ, ਬੀ-ਬਰੀਡਰ ਬਣਨ ਆਦਿ ਕਈ ਮੱਦਾਂ ਤਹਿਤ ਉਪਦਾਨ ਲੈ ਸਕੇ ਹਨ।
ਡਿਪਟੀ ਡਾਇਰੈਕਟਰ ਬਾਗਬਾਨੀ ਨੇ ਦੱਸਿਆ ਕਿ ਮਧੂ ਮੱਖੀ ਪਾਲਕ ਸੈਲਫ ਹੈਲਪ ਗਰੁੱਪ ਜਾਂ ਐਫ.ਪੀ.ਓ ਬਣਾ ਕੇ ਔਰਤਾਂ ਦੀ ਵੱਧ ਤੋਂ ਵੱਧ ਸ਼ਮੁਲੀਅਤ ਨਾਲ ਹੋਰ ਜਿਆਦਾ ਸਬਸਿਡੀ ਪ੍ਰਾਪਤ ਕਰ ਸਕਦੇ ਹਨ।ਸੈਮੀਨਾਰ ਵਿੱਚ ਆਏ ਸਾਰੇ ਮਧੂ ਮੱਖੀ ਪਾਲਕਾਂ ਦੇ ਨੈਸ਼ਨਲ ਬੀ ਬੋਰਡ ਦੇ ਮੈਂਬਰ ਬਣਨ ਲਈ ਮੈਂਬਰਸ਼ਿਪ ਫਾਰਮ ਭਰੇ ਗਏ।
ਸੈਮੀਨਾਰ ਵਿਚ ਜਤਿੰਦਰ ਸਿੰਘ, ਬਾਗਬਾਨੀ ਵਿਕਾਸ ਅਫਸਰ, ਵੇਰਕਾ, ਹਰਵਿੰਦਰ ਸਿੰਘ, ਬਾਗਬਾਨੀ ਵਿਕਾਸ ਅਫਸਰ, ਜੰਡਿਆਲਾ ਗੁਰੂ ਅਤੇ ਸੁਖਪਾਲ ਸਿੰਘ, ਬਾਗਬਾਨੀ ਵਿਕਾਸ ਅਫਸਰ, ਅਟਾਰੀ ਨੇ ਹਿੱਸਾ ਲਿਆ।ਜਦਕਿ ਪੰਜਾਬ ਸਿੰਘ, ਪਵਨਦੀਪ ਸਿੰਘ, ਵਿਕਰਮਜੀਤ ਸਿੰਘ, ਗੁਰਪਾਲ ਸਿੰਘ, ਸੰਦੀਪ ਸਿੰਘ, ਮਨਦੀਪ ਸਿੰਘ, ਗੁਰਦਿਆਲ ਸਿੰਘ ਆਦਿ ਮਧੂ ਮੱਖੀ ਪਾਲਕ ਮੌਜੂਦ ਰਹੇ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media