ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਜ਼ਿਲਾ ਪੁਲਿਸ ਮੁਖੀ ਸੰਗਰੂਰ ਵਿਵੇਕਸ਼ੀਲ ਸੋਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਲਾਇਨ ਸੰਗਰੂਰ ਵਿਖੇ ਜ਼ਿਲਾ
ਕਮਿਊਨਟੀ ਪੁਲਿਸ ਅਫ਼ਸਰ (ਡੀ.ਸੀ.ਪੀ.ਓ) ਗੁਰਮੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਸਾਂਝ ਕਮੇਟੀ ਦੀ ਅਹਿਮ ਮੀਟਿੰਗ ਹੋਈ। ਜਿਸ ਦੌਰਾਨ ਗੁਰਮੀਤ ਸਿੰਘ ਨੇ ਸਾਂਝ ਕੇਂਦਰ ਦੇ ਸਮੂਹ ਮੈਂਬਰਾਂ ਨੂੰ ਸੈਮੀਨਾਰਾਂ ਰਾਹੀ ਲੋਕ ਨੂੰ ਟੈ੍ਰਫਿਕ ਨਿਯਮਾਂ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਅਪੀਲ ਕੀਤੀ।
ਉਨਾਂ ਕਿਹਾ ਕਿ ਆਮ ਲੋਕਾਂ ਨੂੰ ਸਾਂਝ ਕੇਂਦਰ ਵਿਖੇ ਸਮਾਂਬੱਧ ਢੰਗ ਨਾਲ ਸਰਕਾਰੀ ਸੇਵਾਵਾਂ ਮ੍ਰੁਹੱਈਆ ਕਰਵਾਈਆ ਜਾਣ, ਤਾਂ ਜੋ ਲੋਕਾਂ ਨੂੰ ਸੁਖਾਲੇ ਢੰਗ ਨਾਲ ਲੋੜੀਂਦੇ ਦਸਤਾਵੇਜ਼ ਅਤੇ ਹੋਰ ਜਰੂਰੀ ਸੇਵਾਵਾਂ ਪ੍ਰਾਪਤ ਹੋ ਸਕਣ। ਉਨਾਂ ਕਿਹਾ ਕਿ ਲੋਕ ਹਿੱਤਾਂ ਲਈ ਪੁਲਿਸ ਵਿਭਾਗ ਵਲੋਂ ਲੜਕੀਆਂ ਦੀ ਸੁਰੱਖਿਆ ਲਈ ਸ਼ਕਤੀ ਐਪ, ਜਾਣੋ ਆਪਣੀ ਪੁਲਿਸ, ਪੀ ਪੀ ਸਾਂਝ ਐਪਸ ਬਾਰੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਤਾਂ ਕੋਈ ਵੀ ਲੋੜਵੰਦ ਪੁਲਿਸ ਸਹਾਇਤਾ ਤੋਂ ਵਾਂਝਾਂ ਨਾ ਰਹੇ।
ਉਨਾਂ ਵੱਖ-ਵੱਖ ਖੇਤਰਾਂ ਤੋਂ ਜ਼ਿਲਾ ਸਾਂਝ ਕਮੇਟੀ ’ਚ ਸ਼ਾਮਿਲ ਮੈਂਬਰਾਂ ਨੂੰ ਸਰਦੀ ਦੇ ਮੱਦੇਨਜ਼ਰ ਗਰੀਬ ਅਤੇ ਲੋੜਵੰਦ ਲੋਕਾਂ ਦੀ ਸਹਾਇਤਾਂ ਲਈ ਗਰਮ ਕੱਪੜੇ ਮੁਹੱਈਆ ਕਰਵਾਉਣ ਦੀ ਗੱਲ ਰੱਖੀ, ਜਿਸਤੇ ਸਮੂਹ ਮੈਂਬਰਾਂ ਨੇ ਲੋਕ ਭਲਾਈ ਦੇ ਇਸ ਕਾਰਜ਼ ਅੰਦਰ ਬਣਦਾ ਸਹਿਯੋਗ ਕਰਨ ਦੀ ਸਹਿਮਤੀ ਪ੍ਰਗਟਾਈ।
Check Also
ਸ਼੍ਰੋਮਣੀ ਕਮੇਟੀ ਦਾ ਵਿੱਤੀ ਵਰ੍ਹੇ 2026-27 ਲਈ 1487 ਕਰੋੜ 41 ਲੱਖ ਦਾ ਬਜ਼ਟ ਪਾਸ -ਐਡਵੋਕੇਟ ਧਾਮੀ
ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਵਰ੍ਹੇ 2026-27 ਲਈ …
Punjab Post Daily Online Newspaper & Print Media