ਪਲਾਸਟਿਕ ਦਾਣਾ ਮਹਿੰਗਾ ਹੋਣ ਕਾਰਨ ਪਲਾਸਟਿਕ ਉਦਯੋਗ ਬੰਦ ਹੋਣ ਦੇ ਕਿਨਾਰੇ – ਕਾਂਸਲ
ਧੂਰੀ, 21 ਦਸੰਬਰ (ਪ੍ਰਵੀਨ ਗਰਗ) – ਜ਼ਿਲਾ ਸੰਗਰੂਰ ਪਲਾਸਟਿਕ ਪਾਈਪ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀ ਇੱਕ ਮੀਟਿੰਗ ਰਤਨਾ ਰਿਜ਼ੋਰਟ
ਧੂਰੀ ਵਿਖੇ ਹੋਈ ਜਿੱਥੇ ਪਲਾਸਟਿਕ ਪਾਈਪ ਬਨਾਉਣ ਵਾਲੇ ਉਦਯੋਗਪਤੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ‘ਤੇ ਵਿਚਾਰ ਵਟਾਂਦਰਾ ਕਰਨ ਦੇ ਨਾਲ-ਨਾਲ ਸਰਬਸੰਮਤੀ ਨਾਲ ਸਾਲ 2021 ਲਈ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ।ਸਰਬਸੰਮਤੀ ਨਾਲ ਹੋਈ ਇਸ ਚੋਣ ਵਿੱਚ ਸੰਜੀਵ ਕਾਂਸਲ ਮਨੂੰ ਰਾਮ ਪੋਲੀ ਉਦਯੋਗ ਵਾਲਿਆਂ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ।ਇਸੇ ਲੜੀ ਵਿੱਚ ਸੰਜੀਵ ਗੋਇਲ ਨੂੰ ਚੇਅਰਮੈਨ, ਰਾਜੇਸ਼ ਗਰਗ ਨੂੰ ਜਨਰਲ ਸਕੱਤਰ, ਸੰਜੀਵ ਮਿੱਤਲ ਤੇ ਦੀਪਕ ਜਿੰਦਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ।
ਐਸੋਸੀਏਸ਼ਨ ਦੇ ਨਵ-ਨਿਯੁੱਕਤ ਪ੍ਰਧਾਨ ਸੰਜੀਵ ਕਾਂਸਲ ਨੇ ਕਿਹਾ ਕਿ ਇਨੀਂ ਦਿਨੀਂ ਪਲਾਸਟਿਕ ਦਾਣਾ ਮਹਿੰਗਾ ਹੋਣ ਕਾਰਨ ਪਲਾਸਟਿਕ ਪਾਈਪ ਬਨਾਉਣ ਵਾਲੀਆਂ ਫੈਕਟਰੀਆਂ ਬੰਦ ਹੋਣ ਦੇ ਕਿਨਾਰੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਸੰਕਟ ਹੋਰ ਗੰਭੀਰ ਹੋ ਸਕਦਾ ਹੈ।ਉਹਨਾਂ ਕਿਹਾ ਕਿ ਪਲਾਸਟਿਕ ਉਦਯੋਗ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਭਾਰੀ ਘਾਟੇ ਵਿੱਚ ਹੈ ਅਤੇ ਦਾਣਾ ਮਹਿੰਗਾ ਹੋਣ ਕਰਕੇ ਸਥਿਤੀ ਹੋਰ ਬਦਤਰ ਬਣੀ ਹੋਈ ਹੈ।
ਇਸ ਮੌਕੇ ਕ੍ਰਿਸ਼ਨ ਸਿੰਗਲਾ, ਰਾਕੇਸ਼ ਗੋੋਇਲ, ਅਮਰ ਗਰਗ, ਬਲਦੇਵ ਗੋਇਲ, ਸੁਨੀਲ ਕੁਮਾਰ ਬਬਲਾ, ਸੁਮਿਤ ਕਾਂਸਲ, ਦੀਪਕ ਗਰਗ, ਚੰਦਨ ਗੋਇਲ ਅਤੇ ਅੰਸ਼ੁਲ ਮਿੱਤਲ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media