Monday, June 15, 2026

ਸਾਲ 2019-20 ਕਣਕ ਬੀਜ਼ ਦੀ ਸਬਸਿਡੀ ਕਿਸਾਨਾਂ ਨੂੰ ਜਲਦੀ ਦਿੱਤੀ ਜਾਵੇਗੀ – ਡਿਪਟੀ ਕਮਿਸ਼ਨਰ

ਜਿਲ੍ਹਾ ਪਠਾਨਕੋਟ ਦੇ 1835 ਕਿਸਾਨਾਂ ਦੇ ਖਾਤਿਆਂ ‘ਚ ਆਏਗੀ ਕਣਕ ਦੇ ਸਰਟੀਫਾਈਡ ਬੀਜ਼ਾਂ ਦੀ ਸਬਸਿਡੀ

ਪਠਾਨਕੋਟ, 22 ਦਸੰਬਰ (ਪੰਜਾਬ ਪੋਸਟ ਬਿਊਰੋ) – ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਕਿਸਾਨਾਂ ਨੂੰ ਸਾਲ 2019-20 ਅਧੀਨ ਕਣਕ ਦੇ ਸਰਟੀਫਾਈਡ ਬੀਜ਼ ‘ਤੇ ਮਿਲਣ ਵਾਲੀ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਅਧੀਨ ਆਉਂਦੇ ਕੁੱਲ 1835 ਕਿਸਾਨਾਂ ਨੇ ਸਬਸਿਡੀ ‘ਤੇ ਬੀਜ਼ ਪ੍ਰਾਪਤ ਕੀਤਾ ਸੀ।ਜਿਸ ਦੀ ਸਬਸਿਡੀ ਕੁੱਲ 15 ਲੱਖ 1 ਹਜਾਰ ਰੁਪਏ ਬਣਦੀ ਹੈ।ਆਉਂਦੇ ਕੁੱਝ ਦਿਨਾਂ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਇਹ ਸਬਸਿਡੀ ਦੀ ਰਕਮ ਪਾ ਦਿੱਤੀ ਜਾਵੇਗੀ।
                    ਜਿਲ੍ਹਾ ਪਠਾਨਕੋਟ ਦੇ ਮੁੱਖ ਖੇਤੀਬਾੜੀ ਅਫਸਰ ਡਾ. ਹਰਤਰਨਪਾਲ ਸਿੰਘ ਸੈਣੀ ਨੇ ਦੱਸਿਆ ਕਿ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚੋਂ ਬਲਾਕ ਪਠਾਨਕੋਟ ਦੇ 757, ਬਲਾਕ ਧਾਰਕਲ੍ਹਾਂ ਦੇ 504, ਨਰੋਟ ਜੈਮਲ ਸਿੰਘ ਦੇ 406 ਅਤੇ ਬਮਿਆਲ ਦੇ 168 ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਣੀ ਹੈ।ਇਸ ਤਰ੍ਹਾਂ ਕੁੱਲ ਮਿਲਾ ਕੇ ਜਿਲ੍ਹਾ ਪਠਾਨਕੋਟ ਵਿੱਚ 1835 ਕਿਸਾਨਾਂ ਨੂੰ ਸਬਸਿਡੀ ਦਾ ਲਾਭ ਪ੍ਰਾਪਤ ਹੋਵੇਗਾ।

Check Also

ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ

ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …