Sunday, March 29, 2026

ਉਰਦੂ ਭਾਸ਼ਾ ਦੀ ਮੁਫਤ ਸਿਖਲਾਈ 4 ਜਨਵਰੀ ਤੋਂ

ਕਪੂਰਥਲਾ, 22 ਦਸੰਬਰ (ਪੰਜਾਬ ਪੋਸਟ ਬਿਊਰੋ) – ਭਾਸ਼ਾ ਵਿਭਾਗ ਪੰਜਾਬ ਵਲੋਂ ਹਰ ਜਿਲ੍ਹਾ ਸਦਰ ਮੁਕਾਮ ‘ਤੇ ਉਰਦੂ ਭਾਸ਼ਾ ਦੀ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ।ਜਿਸ ਤਹਿਤ ਕਪੂਰਥਲਾ ਵਿਖੇ ਵੀ ਉਰਦੂ ਦੀ ਸਿਖਲਾਈ ਲਈ 6 ਮਹੀਨੇ ਦਾ ਕੋਰਸ 4 ਜਨਵਰੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।ਜਿਲ੍ਹਾ ਭਾਸ਼ਾ ਅਫਸਰ ਕਪੂਰਥਲਾ ਦੇ ਦਫਤਰ ਅਨੁਸਾਰ ਕਪੂਰਥਲਾ ਜਿਲ੍ਹੇ ਨਾਲ ਸਬੰਧਿਤ ਜਿਹੜੇ ਵਿਅਕਤੀ ਉਰਦੂ ਸਿੱਖਣ ਦੇ ਚਾਹਵਾਨ ਹੋਣ ਉਹ ਮਿਤੀ 1 ਜਨਵਰੀ ਤੱਕ ਜਿਲ੍ਹਾ ਭਾਸ਼ਾ ਦਫਤਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ (ਕਾਦੂਪੁਰ) ਕਪੂਰਥਲਾ ਵਿਖੇ ਆਪਣਾ ਨਾਮ ਦਰਜ਼ ਕਰਵਾ ਕੇ ਦਾਖਲਾ ਲੈ ਸਕਦੇ ਹਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …