Sunday, March 29, 2026

ਕਾਵਿ ਸੰਗ੍ਰਹਿ ਅੰਮ੍ਰਿਤ ਵਲਵਲੇ `ਤੇ ਰਚਾਇਆ ਸਾਹਿਤਕ ਸੰਵਾਦ

ਅੰਮ੍ਰਿਤਸਰ, 22 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਾਹਿਤਕ ਜਥੇਬੰਦੀ ਜਨਵਾਦੀ ਲੇਖਕ ਸੰਘ ਅਤੇ ਅਮ੍ਰਿਤਸਰ ਵਿਕਾਸ ਮੰਚ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਾਹਿਤਕਾਰ ਅੰਮ੍ਰਿਤ ਲਾਲ ਮੰਨਣ ਦਾ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਹਿ `ਅੰਮ੍ਰਿਤ ਵਲਵਲੇ ` ਨੈਸ਼ਨਲ ਮਾਡਲ ਸਕੂਲ ਵਿਖੇ ਲੋਕ ਅਰਪਿਤ ਕੀਤਾ ਗਿਆ।
                 ਪੁਸਤਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ `ਅਮ੍ਰਿਤ ਵਲਵਲੇ ` ਵਿਚਲੀ ਸਮੁਚੀ ਸ਼ਾਇਰੀ ਮਨੁੱਖ ਦੇ ਅੰਤਰ ਮੰਨ ਦੀ ਤਰਜਮਾਨੀ ਕਰਦੀ ਹੈ।ਸ਼ਾਇਰ ਦੇਵ ਦਰਦ ਨੇ ਕਿਹਾ ਕਿ ਅਸਲ ਵਿੱਚ ਸੰਵੇਦਨਸ਼ੀਲ ਮਨੁਖ ਹੀ ਅਜਿਹੀ ਸੰਵੇਦਨਸ਼ੀਲ ਸ਼ਾਇਰੀ ਰਚ ਸਕਦਾ ਹੈ।ਡਾ. ਇਕਬਾਲ ਕੌਰ ਸੌਂਧ ਨੇ ਕਿਹਾ ਹੈ ਕਿ ਅੰਮ੍ਰਿਤ ਲਾਲ ਮੰਨਣ ਦੀ ਇਹ ਸ਼ਾਇਰੀ ਗਹਿਰੇ ਅਰਥ ਸਿਰਜ਼ਦੀ ਹੈ।ਡਾ. ਚਰਨਜੀਤ ਗੁਮਟਾਲਾ ਅਤੇ ਪ੍ਰਿੰ. ਕੁਲਵੰਤ ਸਿੰਘ ਅਣਖੀ ਨੇ ਲੇਖਕ ਨੂੰ ਵਧਾਈ ਦਿੰਦਿਆਂ ਮੁੱਲਵਾਨ ਨੁਕਤੇ ਸਾਂਝੇ ਕੀਤੇ।ਪ੍ਰੋ. ਮੋਹਨ ਸਿੰਘ, ਇੰਜੀੰ ਦਲਜੀਤ ਸਿੰਘ ਕੋਹਲੀ, ਜਸਬੀਰ ਕੌਰ, ਕਰਨਲ ਪ੍ਰਤਾਪ ਸਿੰਘ, ਪ੍ਰਿੰ. ਕੇਵਲ ਸ਼ਰਮਾ ਨੇ ਵੀ ਪੁਸਤਕ ਬਾਰੇ ਆਪਣੀ ਰਾਏ ਸਾਂਝੀ ਕੀਤੀ। ਅੰਤ ‘ਚ ਸ਼ਾਇਰ ਅੰਮ੍ਰਿਤ ਲਾਲ ਮੰਨਣ ਨੇ ਆਏ ਅਦੀਬਾਂ ਦਾ ਧੰਨਵਾਦ ਕਰਦਿਆਂ ਪੁਸਤਕ ਵਿਚਲੀਆਂ ਨਜ਼ਮਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …