ਸੰਗਰੂਰ, 23 ਦਸੰਬਰ (ਜਗਸੀਰ ਲੌਂਗੋਵਾਲ ) – ਨਾਭਾ ਵਿਖੇ ਬਿਜਲੀ ਵਿਭਾਗ ਵਲੋਂ ਜਿਆਦਾ ਬਿੱਲ ਭੇਜਣ ਦੇ ਬਾਵਜ਼ੂਦ 9000/- ਰੁਪਏ ਜਮਾਂ ਕਰਵਾ ਦੇਣ ‘ਤੇ ਵੀ
ਗਰੀਬ ਪਰਿਵਾਰ ਦੀ ਬਿਜਲੀ ਸਪਲਾਈ ਕੱਟ ਦਿਤੀ ਗਈ ਸੀ।ਜਿਸ ਨੂੰ ਮਜ਼ਦੂਰ ਮੁਕਤੀ ਮੋਰਚਾ ਦੀ ਬਲਾਕ ਪ੍ਰਧਾਨ ਹਰਪ੍ਰੀਤ ਕੌਰ ਧੂਰੀ ਨੇ ਦੁਬਾਰਾ ਜੋੜ ਕੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਨਾਂ ਨੂੰ ਫੋਨ ਕਰਕੇ ਇਕ ਪਰਿਵਾਰ ਨਾਲ ਸਬੰਧਤ ਗ਼ਰੀਬ ਵਿਅਕਤੀ ਚਮਕੌਰ ਸਿੰਘ ਨੇ ਬਿਜਲੀ ਸਪਲਾਈ ਕੱਟਣ ਸਬੰਧੀ ਦੱਸਿਆ ਤਾਂ ਉਨਾਂ ਵਲੋਂ ਆਪਣੀ ਜਥੇਬੰਦਕ ਟੀਮ ਦੀ ਹਾਜ਼ਰੀ ‘ਚ ਇਹ ਬਿਜਲੀ ਕੁਨੈਕਸ਼ਨ ਦੁਬਾਰਾ ਜੋੜਿਆ ਗਿਆ ਹੈ ।
ਇਸ ਮੌਕੇ ਗੁਰਪ੍ਰੀਤ ਕੌਰ, ਜਸਵੀਰ ਕੌਰ, ਸਤਿਆ, ਅਮਨਦੀਪ ਕੌਰ, ਗੁਰਧਿਆਨ ਸਿੰਘ, ਵਰਿੰਦਰ ਸਿੰਘ ਆਦਿ ਮੈਂਬਰ ਹਾਜ਼ਰ ਸਨ ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …
Punjab Post Daily Online Newspaper & Print Media