Thursday, April 30, 2026

ਬਾਬਾ ਗਿਆਨ ਸਿੰਘ ਦੀ ਅਗਵਾਈ ‘ਚ ਦੁੱਧ ਦਾ ਲੰਗਰ ਲਗਾਇਆ

ਭਿੱਖੀਵਿੰਡ, 23 ਦਸੰਬਰ (ਪੰਜਾਬ ਪੋਸਟ ਬਿਊਰੋ) – ਇਥੋਂ ਨੇੜਲੇ ਪਿੰਡ ਮਨਿਹਾਲਾ ਜੈ ਸਿੰਘ ਦੇ ਬਾਬਾ ਗਿਆਨ ਸਿੰਘ ਦੀ ਅਗਵਾਈ ‘ਚ ਪਿੰਡ ਵਾਸੀਆਂ ਤੇ ਮੀਰੀ ਪੀਰੀ ਸਪੋਰਟਸ ਕਲੱਬ ਵਲੋਂ ਦੁੱਧ ਤੇ ਹੋਰ ਪਦਾਰਥਾਂ ਦਾ ਲੰਗਰ ਲਗਾਇਆ ਗਿਆ।ਇਸ ਸਮੇਂ ਸੇਵਾ ਕਰ ਰਹੇ ਪਿੰਡ ਵਾਸੀ ਨੌਜਵਾਨਾਂ ਨੇ ਦੱਸਿਆ ਕਿ ਜਦ ਗੁਰੂ ਗੋਬਿੰਦ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਾਲਮ ਹਕੂਮਤ ਵਲੋਂ ਠੰਡੇ ਬੁਰਜ਼ ਵਿੱਚ ਮਾਤਾ ਗੁਜ਼ਰ ਕੌਰ (ਮਾਤਾ ਗੁਜ਼ਰੀ ਜੀ) ਸਮੇਤ ਕੈਦ ਕੀਤਾ ਸੀ ਤਾਂ ਬਾਬਾ ਮੋਤੀ ਰਾਮ ਜੀ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਸੀ।ਇਸ ਦਿਨ ਦੀ ਯਾਦ ਵਿੱਚ ਹਰ ਸਾਲ ਇਥੇ ਪਿੰਡ ਦੇ ਮੋੜ ‘ਤੇ ਲੰਗਰ ਦੇ ਨਾਲ ਸੰਗਤਾਂ ਨੂੰ ਦੁੱਧ ਛਕਾਇਆ ਜਾਂਦਾ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …