ਕਪੂਰਥਲਾ, 23 ਦਸੰਬਰ (ਪੰਜਾਬ ਪੋਸਟ ਬਿਊਰੋ) – ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮੀਨਿਸਟ੍ਰੇਸ਼ਨ ਪੰਜਾਬ ਵਲੋਂ ਕਪੂਰਥਲਾ ਜਿਲ੍ਹੇ ਦੇ
ਵੱਖ-ਵੱਖ ਵਿਭਾਗਾਂ ਦੇ ਲੋਕ ਸੂਚਨਾ ਅਫਸਰਾਂ, ਸਹਾਇਕ ਲੋਕ ਸੂਚਨਾ ਅਫਸਰਾਂ ਤੇੇ ਆਰ.ਟੀ.ਆਈ (ਸੂਚਨਾ ਦਾ ਅਧਿਕਾਰ) ਕਲਰਕਾਂ ਦੀ ਦੋ ਰੋਜ਼ਾ ਸਿਖਲਾਈ ਅੱਜ ਸਮਾਪਤ ਹੋ ਗਈ।
ਮਗਸੀਪਾ ਵਲੋਂ ਡਾ. ਐਸ.ਪੀ ਜੋਸ਼ੀ ਖੇਤਰੀ ਪਾਜੈਕਟ ਡਾਇਰੈਕਟਰ ਸ਼ਿਵ ਕੁਮਾਰ ਸੋਨਿਕ ਐਡਵੋਕੇਟ ਤੇ ਊਸ਼ਾ ਕਪੂਰ ਸਾਬਕਾ ਪ੍ਰਿੰਸੀਪਲ ਨੇ ਦੱਸਿਆ ਕਿ ਵਿਭਾਗਾਂ ਵਲੋਂ ਲੋਕ ਸੂਚਨਾ ਅਫਸਰ ਤੇ ਸਹਾਇਕ ਲੋਕ ਸੂਚਨਾ ਅਫਸਰ ਨਾਮਜਦ ਕੀਤੇ ਗਏ ਅਧਿਕਾਰੀਆਂ ਨੂੰ ਆਰ.ਟੀ.ਆਈ ਪ੍ਰਾਪਤ ਕਰਨ, ਉਸ ਤਹਿਤ ਦਿੱਤੀ ਤੇ ਨਾ ਦਿੱਤੀ ਜਾਣ ਵਾਲੀ ਸੂਚਨਾ ਸਮਾਂ ਹੱਦ, ਅਪੀਲ ਅਥਾਰਟੀਆਂ, ਸੂਚਨਾ ਕਮਿਸ਼ਨ ਦੇ ਕੰਮਕਾਜ ਅਤੇ ਆਮ ਲੋਕਾਂ ਨੂੰ ਸੂਚਨਾ ਦੇ ਅਧਿਕਾਰ ਐਕਟ ਤਹਿਤ ਪ੍ਰਾਪਤ ਹੱਕਾਂ ਬਾਰੇ ਜਾਣੂ ਕਰਵਾਇਆ ਗਿਆ।ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਆਰ.ਟੀ.ਆਈ ਪ੍ਰਾਪਤ ਹੋਣ ’ਤੇ ਮਿਥੇ ਸਮੇਂ ਅੰਦਰ ਲੋੜੀਂਦੀ ਯੋਗ ਸੂਚਨਾ ਉਪਲੱਬਧ ਕਰਵਾਉਣਾ ਯਕੀਨੀ ਬਣਾਉਣ।
ਜਿਲ੍ਹਾ ਮਾਲ ਅਫਸਰ ਪਰਮਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਮਗਸੀਪਾ ਵਲੋਂ ਦੋ ਦਿਨ ਤੱਕ ਦਿੱਤੀ ਗਈ ਸਿਖਲਾਈ
ਸਿਖਲਾਈ ‘ਚ ਬਾਗਬਾਨੀ, ਖੇਤੀਬਾੜੀ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਿੱਖਿਆ ਵਿਭਾਗ, ਸਮਾਜਿਕ ਸੁਰੱਖਿਆ, ਭਾਸ਼ਾ ਵਿਭਾਗ, ਸਿਹਤ, ਲੋਕ ਨਿਰਮਾਣ, ਮਾਲ, ਰੈਡ ਕਰਾਸ, ਸਥਾਨਕ ਸਰਕਾਰਾਂ, ਰੋਜ਼ਗਾਰ ਉਤਪਤੀ ਵਿਭਾਗ, ਖੁਰਾਕ ਤੇ ਸਿਵਲ ਸਪਲਾਈ, ਮੰਡੀ ਬੋਰਡ ਦੇ ਅਧਿਕਾਰੀਆਂ ਨੇ ਭਾਗ ਲਿਆ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media