Friday, March 27, 2026

ਮੇਅਰ ਨੇ ਸੁਣੀਆਂ ਗਾਰਡਨ ਇਨਕਲੇਵ ਕਲੌਨੀ ਵਾਸੀਆਂ ਦੀਆਂ ਮੁਸ਼ਕਲ਼ਾਂ

ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ/ ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਗਾਰਡਨ ਇਨਕਲੇਵ ਜੀ.ਟੀ ਰੋਡ ਵਾਸੀਆਂ ਵਲੋਂ ਦਿੱਤੇ ਗਏ ਸੱਦੇ ‘ਤੇ ਕਲੋਨੀ ਦਾ ਦੌਰਾ ਕੀਤਾ ਗਿਆ।ਉਨਾਂ ਨੇ ਇਸ ਸਮੇਂ ਲੋਕਾਂ ਨੂੰ ਦਰਪੇਸ਼ ਮਸ਼ਕਲਾਂ ਸੁਣੀਆਂ ਅਤੇ ਕਲੌਨੀ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਇਲਾਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਇਆ ਜਾਵੇਗਾ।ਉਨਾਂ ਕਿਹਾ ਕਿ ਗਾਰਡਨ ਇਨਕਲੇਵ ਚਾਹੇ ਸ਼ਹਿਰ ਦੇ ਬਾਹਰਵਾਰ ਹੈ, ਪਰ ਲੋਕਾਂ ਨੂੰ ਮੁਢਲੀਆਂ ਸੁੱਖ ਸਹੁਲਤਾਂ ਪਹੁੰਚਾਉਣਾ ਨਗਰ ਨਿਗਮ ਦੀ ਜਿੰਮੇਵਾਰੀ ਹੈ।ਮੇਅਰ ਵਲੋਂ ਦੀਦਾਰ ਸਿੰਘ, ਸ਼ਮਿੰਦਰ ਸਿੰਘ ਗਿੱਲ ਅਤੇ ਰਣਜੋਧ ਸਿੰਘ ਦੇ ਉਪਰਾਲੇ ਸਦਕਾ ਜਰੂਰਤਮੰਦਾਂ ਨੂੰ 300 ਸਵੈਟਰ ਵੀ ਵੰਡੇ ਗਏ।ਇਲਾਕਾ ਵਾਸੀਆਂ ਵਲੋਂ ਉਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
                 ਇਸ ਮੌਕੇ ਕੌਂਸਲਰ ਰਾਜੇਸ਼ ਮਦਾਨ ਅਤੇ ਸੋਰਭ ਮਿੱਠੂ ਮਦਾਨ ਵੀ ਮੌਜ਼ੂਦ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …