Wednesday, April 29, 2026

ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਗਰੁੱਪਾਂ ਨੂੰ 22 ਲੱਖ ਦੀ ਵਿੱਤੀ ਮਦਦ

ਪੇਂਡੂ ਅਰਥਚਾਰੇ ਦੀ ਮਜ਼ਬੂਤੀ ਲਈ ਸਵੈ ਸਹਾਇਤਾ ਗਰੁੱਪ ਅਹਿਮ ਭੂਮਿਕਾ ਨਿਭਾਉਣ – ਆਂਗਰਾ

ਕਪੂਰਥਲਾ, 24 ਦਸੰਬਰ (ਪੰਜਾਬ ਪੋਸਟ ਬਿਊਰੋ) – ਵਧੀਕ ਡਿਪਟੀ ਕਮਿਸ਼ਨਰ ਵਿਕਾਸ (ਕਪੂਰਥਲਾ) ਸੁਰਿੰਦਰ ਪਾਲ ਆਂਗਰਾ ਵਲੋ ਅੱਜ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਔਰਤਾਂ ਦੇ ਸਵੈ ਸਹਾਇਤਾਂ ਗਰੁੱਪਾਂ ਨੂੰ 22 ਲੱਖ 50 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਿੱਤੀ ਗਈ।
              ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਿਸ਼ਨ ਅਧੀਨ ਪਿੰਡਾਂ ਦੀਆਂ ਲੋੜਵੰਦ ਪਰਿਵਾਰ ਦੀਆਂ ਔਰਤਾਂ ਦੇ ਕੁੱਲ 200 ਤੋਂ ਵੱਧ ਆਜੀਵਿਕਾ ਸਵੈ ਸਹਾਇਤਾ ਗਰੁੱਪ ਬਣਾਏ ਗਏ ਹਨ।ਜਿਸ ਵਿਚ 150 ਗਰੁੱਪਾਂ ਦੀਆਂ ਔਰਤਾਂ ਨੂੰ ਕੁੱਲ 22.50 ਲੱਖ ਰੁਪਏ ਦੀ ਪਹਿਲੀ ਕਿਸ਼ਤ 15000 (ਪ੍ਰਤੀ ਗਰੁੱਪ) ਰਿਵਾਲਵਿੰਗ ਫੰਡ ਦੇ ਤੌਰ ਤੇ ਵਿੱਤੀ ਰੂਪ ਵਿਚ ਮੁਹੱਈਆ ਕਰਵਾਈ ਗਈ।
                ਉਨਾਂ ਇਹ ਵੀ ਦੱਸਿਆ ਕਿ ਕੁੱਲ 29 ਸਵੈ ਸਹਾਇਤਾ ਗਰੁੱਪਾਂ ਨੂੰ 5 ਗ੍ਰਾਮ ਸੰਗਠਨਾਂ ਅਧੀਨ ਕੁੱਲ 14.50 ਲੱਖ ਰੁਪਏ ਕਮਿਊਨਟੀ ਇਨਵੈਸਟਮੈਂਟ ਫੰਡ ਦੇ ਤੌਰ ‘ਤੇ ਦਿੱਤੇ ਗਏ ਹਨ। ਞਉਨਾਂ ਕਿਹਾ ਕਿ ਵਿੱਤੀ ਸਹਾਇਤਾ ਉਪਲੱਬਧ ਕਰਵਾਉਣ ਦੇ ਨਾਲ ਨਾਲ ਇਨ੍ਹਾਂ ਬੀਬੀਆਂ ਨੂੰ ਆਪਣਾ ਕੋਈ ਕੰਮ ਸ਼ੁਰੂ ਕਰਨ ਲਈ ਸਮੇਂ ਸਮੇਂ ਜਿਵੇਂ ਕਿ ਬਿਊਟੀ ਪਾਰਲਰ, ਅਚਾਰ ਮੁਰੱਬਾ, ਚਟਨੀ, ਖੇਤੀਬਾੜੀ ਦਾ ਧੰਦਾ ਅਤੇ ਹੋਰ ਕਈ ਤਰ੍ਹਾਂ ਦੇ ਕੰਮਾਂ ਦੀ ਟ੍ਰੇਨਿੰਗ ਕਾਰਵਾਈ ਜਾਂਦੀ ਹੈ।
                 ਉਨਾਂ ਦੱਸਿਆ ਕਿ ਬੀਤੇ ਦਿਨੀ ਜਿਲਾ ਕਪੂਰਥਲਾ ਦੀਆ 2 ਆਜੀਵਿਕਾ ਸਵੈ ਸਹਾਇਤਾ ਗਰੁੱਪ ਦੀਆਂ ਬੀਬੀਆਂ ਵਲੋਂ ਰੂਰਲ ਸੈਲਫ ਇੰਮਪਲੋਇਮੈਂਟ ਟ੍ਰੇਨਿੰਗ ਇੰਸਟੀਟਿਊਟ ਅੰਮ੍ਰਿਤਸਰ ਵਿਖੇ ਬੈਂਕ ਕਾਰੇਸਪੌਂਡੈਂਸ ਦੀ ਸਿਖਲਾਈ ਦਿੱਤੀ ਗਈ।ਟ੍ਰੇਨਿੰਗ ਕਰਨ ਉਪਰੰਤ ਪੰਜਾਬ ਸਰਕਾਰ ਵਲੋਂ ਇਨ੍ਹਾਂ ਨੂੰ ਬਾਇਓਮੀਟ੍ਰਿਕ ਮਸ਼ੀਨਾਂ ਵੰਡੀਆਂ ਗਈਆਂ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਬੀਬੀਆਂ ਵਲੋਂ ਜਿਲੇ ਦੀਆਂ ਬੈਂਕਾਂ ਵਿਚ ਸੇਵਾਵਾਂ ਦਿੱਤੀਆਂ ਜਾਣਗੀਆਂ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …