Saturday, March 21, 2026

ਮੁਹਾਲੀ ਵਿਖੇ ਕਿਸਾਨ ਅੰਦੋਲਨ ਦੇ ਹੱਕ ‘ਚ ਧਰਨਾ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਵੀ ਦਰਬਾਰ

ਚੰਡੀਗੜ੍ਹ, 27 ਦਸੰਬਰ (ਪ੍ਰੀਤਮ ਲੁਧਿਆਣਵੀ) – ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸਿੱਖ ਹੈਰੀਟੇਜ਼ ਅਤੇ ਕਲਚਰਲ ਸੁਸਾਇਟੀ ਮੁਹਾਲੀ ਦੇ ਸਹਿਯੋਗ ਨਾਲ ਸਿੱਖ ਅਜਾਇਬ ਘਰ ਮੁਹਾਲੀ ਵਿਖੇ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ‘ਚ ਧਰਨਾ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਪਰਪਿਤ ਕਵੀ ਦਰਬਾਰ ਕਰਵਾਇਆ ਗਿਆ।ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ, ਕਵੀਆਂ, ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜ ਸੇਵਕਾਂ ਨੇ ਭਾਗ ਲਿਆ।
                 ਧਰਨੇ ਦੇ ਸ਼ੁਰੂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਨਮਨ ਕੀਤਾ ਗਿਆ।ਜਦਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਬਾਬਾ ਰਾਮ ਸਿੰਘ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ।ਇਸ ਉਪਰੰਤ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਆਏ ਸਾਰੇ ਸਾਹਿਤਕਾਰਾਂ ਅਤੇ ਕਵੀਆਂ ਨੂੰ ‘ਜੀ ਆਇਆਂ’ ਆਖਦੇ ਹੋਏ ਮੌਜੂਦਾ ਧਰਨੇ ਅਤੇ ਕਵੀ ਦਰਬਾਰ ਦਾ ਮਨੋਰਥ ਦੱਸਿਆ।ਜਗਤਾਰ ਸਿੰਘ ਜੋਗ, ਸੇਵੀ ਰਾਇਤ, ਪ੍ਰਸਿੱਧ ਸਮਾਜ ਸੇਵੀ ਜਗਦੇਵ ਸਿੰਘ ਮਲੋਆ, ਰਣਜੋਧ ਸਿੰਘ ਰਾਣਾ, ਪ੍ਰਿੰਸ ਧਾਲੀਵਾਲ, ਬਲਜੀਤ ਸਿੰਘ ਖਾਲਸਾ, ਅਮਰਜੀਤ ਬਠਲਾਣਾ, ਜੀ.ਐਸ ਮੌਜੇਵਾਲ, ਪ੍ਰਿੰ. ਮੋਹਨ ਲਾਲ ਰਾਹੀ, ਦਰਸ਼ਨ ਸਿੰਘ ਸਿੱਧੂ, ਤੇਜਾ ਸਿੰਘ ਥੂਹਾ, ਪ੍ਰਿੰ. ਸਰਬਜੀਤ ਸਿੰਘ, ਹਰਚਰਨ ਸਿੰਘ, ਬਾਬਾ ਬਲਵੀਰ ਸਿੰਘ (ਪੀ.ਜੀ.ਆਈ ਲੰਗਰ ਸੇਵਾ ਵਾਲੇ) ਆਦਿ ਨੇ ਕੇਂਦਰ ਸਰਕਾਰ ਨੂੰ ਬਿਨਾਂ ਦੇਰੀ ਸਾਰੇ ਕਾਲੇ ਕਾਨੂੰਨ ਰੱਦ ਕਰਕੇ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨਣ ਦੀ ਅਪੀਲ ਕੀਤੀ।ਧਰਨੇ ਵਿੱਚ ਗੁਰਦੇਵ ਸਿੰਘ ਗੋਸਲ, ਧਰਮ ਸਿੰਘ ਤਾਲਾਪੁਰੀ, ਦਰਸ਼ਨ ਸਿੰਘ ਚੰਡੀਗੜ੍ਹ, ਜਸਵਿੰਦਰ ਕੌਰ, ਰਘਬੀਰ ਸਿੰਘ ਬੁਟੇਰਲਾ, ਪਰਮਿੰਦਰ ਸਿੰਘ ਆਰਟਿਸਟ, ਸਤਿੰਦਰ ਕੌਰ, ਬਲਵਿੰਦਰ ਸਿੰਘ, ਸਰਵਹਿਤਕਾਰ ਸਿੰਘ, ਕਪੂਰ ਸਿੰਘ ਖਾਨਪੁਰੀ, ਜਸਵਿੰਦਰ ਸਿੰਘ ਬੈਰਮਪੁਰ, ਅਵਤਾਰ ਸਿੰਘ ਅਤੇ ਆਦਿ ਮੌਜ਼ੂਦ ਸਨ।
                             ਇਸ ਤੋਂ ਬਾਅਦ ਧਰਨੇ ਦੌਰਾਨ ਹੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਕਵੀ ਦਰਬਾਰ ਕਰਵਾਇਆ ਗਿਆ।ਜਿਸ ਵਿੱਚ ਪ੍ਰਸਿੱਧ ਕਵੀ ਬਾਬੂ ਰਾਮ ਦੀਵਾਨਾ, ਅਵਤਾਰ ਸਿੰਘ ਮਹਿਤਪੁਰੀ, ਭਿੰਦਰ ਭਾਗੋਮਾਜਰੀਆ, ਕਸ਼ਮੀਰ ਕੌਰ, ਮਲਕੀਤ ਬਸਰਾ, ਸਤਬੀਰ ਕੌਰ, ਦਰਸ਼ਨ ਸਿੰਘ ਸਿੱਧੂ, ਬਹਾਦਰ ਸਿੰਘ ਗੋਸਲ, ਨੱਥਾ ਸਿੰਘ ਗਿੱਲ, ਤੇਜਾ ਸਿੰਘ ਥੂਹਾ, ਗੁਰਦਰਸ਼ਨ ਸਿੰਘ ਮਾਵੀ, ਸੇਵੀ ਰਾਇਤ, ਸਰਬਜੀਤ ਸਿੰਘ ਅਤੇ ਯੁੱਧਵੀਰ ਸਿੰਘ ਨੇ ਹਾਜ਼ਰੀ ਭਰੀ।ਪਰਵਿੰਦਰ ਸਿੰਘ ਆਰਟਿਸਟ ਵਲੋਂ ਸੰਗਤਾਂ ਲਈ ਚਾਹ ਦਾ ਲੰਗਰ ਅਤੇ ਪੀ.ਜੀ.ਆਈ ਲੰਗਰ ਸੇਵਾ ਵਾਲੇ ਬਾਬਾ ਬਲਵੀਰ ਸਿੰਘ, ਵੱਲੋਂ ਲੰਗਰ ਲਗਾਇਆ ਗਿਆ।ਸਟੇਜ਼ ਪ੍ਰਸਿੱਧ ਗਾਇਕ ਭਿੰਦਰ ਭਾਗੋਮਾਜਰੀਆ ਨੇ ਸੰਬਾਲੀ।ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …