ਅੰਮ੍ਰਿਤਸਰ, 28 ਦਸੰਬਰ (ਸੁਖਬੀਰ ਸਿੰਘ) – ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਪਿੰਡ ਮੂਲੇਚੱਕ ਦੀ ਪੰਚਾਇਤ ਨ ਵਿਕਾਸ ਕਾਰਜ਼ਾਂ
ਲਈ 19 ਦਾ ਚੈਕ ਦਿੰਦਿਆਂ ਪਿੰਡ ਦੇ ਗੁਰਦੁਆਰਾ ਗਿਆਨ ਦਾਸ ਦੀ ਧਰਮਸ਼ਾਲਾ ਬਣਾਉਣ ਲਈ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸੋਨੀ ਨੇ ਕਿਹਾ ਕਿ ਕੇਂਦਰੀ ਵਿਧਾਨ ਸਭਾ ਦੇ ਹਲਕੇ ਵਿੱਚ ਵਿਕਾਸ ਦੇ ਕਾਰਜ਼ ਤੇਜੀ ਨਾਲ ਚੱਲ ਰਹੇ ਹਨ।ਚੋਣਾਂ ਦੌਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਹਰ ਹੀਲੇ ਪੂਰ ਕੀਤੇ ਜਾਣਗੇ।ਉਨਾਂ ਨੇ ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਜਾਇਜ਼ਾ ਵੀ ਲਿਆ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਸਰਪੰਚ ਸੁਖਵੰਤ ਸਿੰਘ ਰਿੰਕੂ, ਸਾਬਕਾ ਸਰਪੰਚ ਰਾਜਪਾਲ ਸਿੰਘ ਚੋਪੜਾ, ਸਕੱਤਰ ਸਿੰਘ, ਹਰਜੀਤ ਸਿੰਘ, ਪਰਮਜੀਤ ਸਿੰਘ ਚੋਪੜਾ, ਰਤਨ ਸਿੰਘ, ਕਾਲਾ ਸਿੰਘ, ਸਿੰਦਾ ਸਿੰਘ, ਗੁਰਤੇਜ ਸਿੰਘ, ਮੰਗਲ ਸਿੰਘ, ਸਤਨਾਮ ਸਿੰਘ, ਮਲਕੀਤ ਸਿੰਘ, ਸੁਖਬੀਰ ਸਿੰਘ ਨੰਬਰਦਾਰ, ਸੁਖਮੀਤ ਸਿੰਘ ਪ੍ਰਧਾਨ ਸਪਰੋਟਸ ਕਲੱਬ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media