ਪਠਾਨਕੋਟ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜਗਾਰ ਦਫਤਰ ਪਠਾਨਕੋਟ ਦੀ ਸਹਾਇਤਾ ਨਾਲ ਨੌਕਰੀ ਪ੍ਰਾਪਤ ਕਰਬਨ ਵਾਲੇ ਅਮਿਤ ਪਠਾਨੀਆਂ
ਨੇ ਵਿਸ਼ੇਸ ਗੱਲਬਾਤ ਦੋਰਾਨ ਦੱਸਿਆ ਕਿ ਉਸ ਨੇ ਗਰੈਜੁਏਸ਼ਨ ਕੀਤੀ ਹੋਈ ਸੀ ਪਰ ਉਸ ਕੋਲ ਕੋਈ ਵੀ ਰੋਜਗਾਰ ਨਹੀਂ ਸੀ।ਘਰ ਦੀ ਮਾਲੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ ਅਤੇ ਸਿਰ ‘ਤੇ ਮਾਂ ਬਾਪ ਦਾ ਸਾਇਆ ਵੀ ਨਾ ਹੋਣ ਕਰਕੇ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ।ਉਸ ਨੇ ਦੱਸਿਆ ਕਿ ਪਰਿਵਾਰ ਵਿੱਚ ਦੋ ਭਰਾਵਾਂ ਅਤੇ ਇੱਕ ਭੈਣ ਦੀ ਜਿੰਮੇਵਾਰੀ ਵੀ ਉਸ ‘ਤੇ ਹੀ ਸੀ।ਪਰ ਉਸ ਨੇ ਇਨ੍ਹਾਂ ਹਾਲਾਤਾਂ ਦੇ ਚੱਲਦਿਆਂ ਵੀ ਅਪਣਾ ਸੰਘਰਸ਼ ਜਾਰੀ ਰੱਖਿਆ।ਬੇਰੋਜਗਾਰਾਂ ਦੀ ਲਿਸਟ ਵਿੱਚ ਇੱਕ ਨਾਮ ਅਮਿਤ ਪਠਾਨੀਆਂ ਦਾ ਵੀ ਸੀ ।
ਅਮਿਤ ਪਠਾਨੀਆਂ ਨੇ ਦੱਸਿਆ ਕਿ ਗਰੈਜੂਏਸ਼ਨ ਕਰਨ ਤੋਂ ਬਾਅਦ ਉਸ ਨੂੰ ਨੋਕਰੀ ਦੀ ਸਖਤ ਲੋੜ ਸੀ।ਉਸ ਨੇ ਇੱਕ ਸੇਵਾ ਕੇਂਦਰ ਵਿਚ ਜੁਆਇਨ ਕੀਤਾ ਪਰ ਮਨ ਦੀ ਸੰਤੁਸ਼ਟੀ ਨਾ ਹੋਈ ਤਾਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵਲੋਂ ਲਗਾਏ ਜਾ ਰਹੇ ਪਲੇਸਮੈਂਟ ਕੈਂਪਾਂ ਸਬੰਧੀ ਅਖਬਾਰ ਵਿਚ ਪੜ ਕੇ ਤੁਰੰਤ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਨਾਲ ਸੰਪਰਕ ਕੀਤਾ।ਜਿਥੋਂ ਪਤਾ ਲੱਗਾ ਕਿ ਆਈ.ਟੀ.ਆਈ ਲੜਕੇ ਪਠਾਨਕੋਟ ਵਿਖੇ ਇੱਕ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।ਆਈ.ਟੀ.ਆਈ ਵਿਚ ਜਾ ਕੇ ਰੋਜਗਾਰ ਮੇਲੇ ਵਿੱਚ ਭਾਗ ਲਿਆ ਤਾਂ ਉਸਦੀ ਚੋਣ ਐਮ.ਟੀ ਆਟੋਗਰਾਫ ਪ੍ਰਮਾਣੂ ਕੰਪਨੀ ਵਿਚ ਹੋਈ।ਉਹਨਾਂ ਨੇ 9500 ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਆਫਰ ਦਿੱਤੀ।
ਅਮਿਤ ਨੇ ਦੱਸਿਆ ਕਿ ਬੇਰੋਜਗਾਰ ਨੋਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਰੋਜਗਾਰ ਮਹੁੱਈਆ ਕਰਵਾਉਣ ‘ਚ ਵਰਦਾਨ ਸਾਬਤ ਹੋ ਰਿਹਾ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media