Tuesday, October 6, 2026

ਸਵਿਸ ਕਾਲੋਨੀਜ਼ ਵੈਲਫ਼ੇਅਰ ਐਸੋਸੀਏਸ਼ਨ ਨੇ ਲੋੜਵੰਦ ਪਰਿਵਾਰ ਦੀ ਕੀਤੀ ਮਾਲੀ ਮਦਦ

ਲੜਕੀ ਦੇ ਵਿਆਹ ਲਈ ਦਿੱਤੀ ਨਕਦ ਰਾਸ਼ੀ ਤੇ ਲੋੜੀਂਦਾ ਸਮਾਨ

ਅੰਮ੍ਰਿਤਸਰ, 29 ਦਸੰਬਰ (ਖੁਰਮਣੀਆਂ) – ਅਟਾਰੀ-ਰਾਮ ਤੀਰਥ ਬਾਈਪਾਸ ’ਤੇ ਸਥਿਤ ਸਵਿਸ ਸਿਟੀ, ਸਵਿਸ ਲੈਂਡ, ਸਵਿਸ ਗ੍ਰੀਨ ਅਤੇ ਰੋਜ਼ਲੈਂਡ ਦੀ ਸਾਂਝੀ ਗਠਿਤ ਕੀਤੀ ਗਈ ਸਵਿਸ ਕਾਲੋਨੀਜ਼ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਲੋੜਵੰਦ ਪਰਿਵਾਰ ਦੀ ਮਾਲੀ ਮਦਦ ਕੀਤੀ ਗਈ ਹੈ।ਸੰਸਥਾ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਖੰੁਡਾ ਦੀ ਅਗਵਾਈ ਹੇਠ ਕਾਲੋਨੀ ਵਾਸੀਆਂ ਨੇ ਮਿਲ ਕੇ ਕੁੱਝ ਸਮਾਂ ਪਹਿਲਾਂ ਚਲਾਣਾ ਕਰ ਗਏ ਸਵ: ਬਲਦੇਵ ਰਾਜ ਦੀ ਪਤਨੀ ਆਸ਼ਾ ਰਾਣੀ ਨੂੰ ਲੜਕੀ ਕ੍ਰਿਸ਼ਮਾ ਦੇ ਵਿਆਹ ਲਈ 24 ਹਜ਼ਾਰ ਦੀ ਨਕਦ ਰਾਸ਼ੀ ਅਤੇ ਲੋੜੀਂਦਾ ਸਮਾਨ ਭੇਟ ਕੀਤਾ।
               ਇਸ ਮੌਕੇ ਪ੍ਰਧਾਨ ਡਾ. ਕਸ਼ਮੀਰ ਸਿੰਘ ਖੁੰਡਾ, ਕਸ਼ਮੀਰ ਸਿੰਘ, ਹਰਜਿੰਦਰ ਸਿੰਘ, ਗੁਰਸਾਹਿਬ ਸਿੰਘ, ਅਮਲੋਕ ਸਿੰਘ, ਅਸ਼ੋਕ ਕੁਮਾਰ, ਜਤਿੰਦਰ ਸਿੰਘ, ਰਾਜ ਕਲੇਰ, ਕਰਨਬੀਰ ਸਿੰਘ, ਨਰਿੰਦਰ ਜੈਨ, ਗੈਵੀ, ਵਰਧਮਾਨ ਜੈਨ ਆਦਿ ਸੋਸਾਇਟੀ ਮੈਂਬਰ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …