Tuesday, October 6, 2026

ਬੁੱਢਾ ਦਲ ਦੇ ਮੁਖੀ ਨੇ ਕਿਸਾਨ ਸੰਘਰਸ਼ ਮੋਰਚੇ ਲਈ ਭੇਜੇ 5 ਲੱਖ ਰੁਪਏ, 500 ਕੰਬਲ ਤੇ ਦੋ ਕਵੰਟਲ ਸੁਕੇ ਮੇਵੇ

ਤਰਨਾ ਦਲਾਂ ਦੇ ਮੁਖੀ ਬਾਬਾ ਅਵਤਾਰ ਸਿੰਘ ਤੇ ਬਾਬਾ ਗੱਜਣ ਸਿੰਘ ਨੇ ਵੀ ਦਿੱਤੀ ਵਿੱਤੀ ਸਹਾਇਤਾ

ਅੰਮ੍ਰਿਤਸਰ/ਦਿੱਲੀ, 29 ਦਸੰਬਰ (ਪੰਜਾਬ ਪੋਸਟ ਬਿਊਰੋ) – ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਸਾਨ ਸੰਘਰਸ਼ ਮੋਰਚੇ ਫੰਡ ਲਈ ਪੰਜ ਲੱਖ ਰੁਪਏ ਦੀ ਨਕਦ ਰਾਸ਼ੀ ਅਤੇ 500 ਕੰਬਲ ਅਤੇ ਦੋ ਕੁਇੰਟਲ ਸੁਕੇ ਮੇਵੇ ਬਦਾਮ ਭੇਂਟ ਕੀਤੇ ਅਤੇ ਹਰ ਤਰਾਂ ਦਾ ਸਹਿਯੋਗ ਦੇਣ ਲਈ ਭਰੋਸਾ ਦਿਤਾ।
            ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਪੰਜਵਾਂ ਤਖਤ, ਬਾਬਾ ਗੱਜਣ ਸਿੰਘ ਜਥੇਦਾਰ ਮਿਸਲ ਸਹੀਦਾਂ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਮੁਖੀ ਮਿਸਲ ਬਾਬਾ ਬਿਧੀ ਚੰਦ ਤਰਨਾ ਦਲ ਸੁਰ ਸਿੰਘ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ ਉਚੇਚੇ ਤੌਰ ‘ਤੇ ਦਿੱਲੀ ਸਿੰਘੂ ਬਾਰਡਰ ਪੁੱਜੇ।ਕਿਸਾਨ ਸੰਘਰਸ਼ ਮੋਰਚੇ ਦੇ ਮੰਚ ਤੋਂ ਆਪਣੇ ਸੰਬੋਧਨ ਵਿੱਚ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਕੇਂਦਰ ਸਰਕਾਰ ਰਾਹ ਤੋਂ ਕੁਰਾਹੈ ਪੈ ਰਹੀ ਹੈ ਅਤੇ ਆਪਣੀ ਹੀ ਜਨਤਾ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ।ਸਰਕਾਰਾਂ ਦੀਆਂ ਜਬਰੀ ਮਨਮਰਜ਼ੀਆਂ ਨਹੀਂ ਚੱਲ ਸਕਦੀਆਂ।ਉਨ੍ਹਾਂ ਹੋਰ ਸਪੱਸ਼ਟ ਕੀਤਾ ਕਿ ਸਰਕਾਰ ਅਜਿਹੇ ਕਾਨੂੰਨ ਨਾ ਘੜੇ ਜਿਨ੍ਹਾਂ ਵਿਰੁੱਧ ਜਨਤਾ ਨੂੰ ਨਾਫੁਰਮਾਨੀ ਵਰਗੀਆਂ ਲਹਿਰਾਂ ਖੜੀਆਂ ਕਰਨੀਆਂ ਪੈਣ।ਉਨ੍ਹਾਂ ਸਾਰੇ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅੰਦੋਲਨ ਸਹੀ ਸੇਧ ਵੱਲ ਜਾ ਰਿਹਾ ਹੈ ਅਤੇ ਕਿਸਾਨ ਨੇਤਾਵਾਂ ਦੀ ਦੂਰ ਅੰਦੇਸ਼ੀ ਵਾਲੀ ਵਧੀਆ ਭੂਮਿਕਾ ਹੈ।ਬਾਬਾ ਬਿਧੀ ਚੰਦ ਤਰਨਾ ਦਲ ਦੇ ਮੁਖੀ ਬਾਬਾ ਅਵਤਾਰ ਸਿੰਘ ਨੇ ਸਵਾ ਲੱਖ ਰੁਪਏ ਅਤੇ ਬਾਬਾ ਗੱਜਣ ਸਿੰਘ ਨੇ 51 ਹਜ਼ਾਰ ਰੁਪਏ ਮੋਰਚਾ ਫੰਡ ਲਈ ਕਿਸਾਨਾਂ ਨੂੰ ਦਿੱਤੇ।
                   ਇਸ ਸਮੇਂ ਉਨ੍ਹਾਂ ਨਾਲ ਬਾਬਾ ਜੱਸਾ ਸਿੰਘ, ਦਿਲਜੀਤ ਸਿੰਘ ਬੇਦੀ ਸਕੱਤਰ, ਬਾਬਾ ਰਣਜੋਧ ਸਿੰਘ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਸਰਵਣ ਸਿੰਘ ਮਝੈਲ, ਬਾਬਾ ਸੁਖਵਿੰਦਰ ਸਿੰਘ ਮੋਰ, ਸੰਤ ਗੁਰਦੇਵ ਸਿੰਘ ਸ਼ਹੀਦੀ ਬਾਗ, ਬਾਬਾ ਗੁਰਸ਼ੇਰ ਸਿੰਘ, ਬਾਬਾ ਮਨਮੋਹਣ ਸਿੰਘ ਬਾਰਨ, ਬਾਬਾ ਹਰਪ੍ਰੀਤ ਸਿੰਘ ਹੈਪੀ, ਗਿ: ਝੰਡੇਰ ਸਿੰਘ, ਗਿ: ਭੁਪਿੰਦਰ ਸਿੰਘ, ਬਾਬਾ ਛੀਨਾ ਸਿੰਘ, ਗਿ: ਨਿਹਾਲ ਸਿੰਘ, ਬਾਬਾ ਜੋਗਿੰਦਰ ਸਿੰਘ ਬਰੇਟਾ, ਬਾਬਾ ਸੁੱਖਾ ਸਿੰਘ, ਬਾਬਾ ਪਿਆਰਾ ਸਿੰਘ, ਬਾਬਾ ਲਛਮਣ ਸਿੰਘ, ਭੁਜੰਗੀ ਨਰਿੰਦਰ ਸਿੰਘ, ਗੁਰਮੁਖ ਸਿੰਘ, ਗੁਰਵੀਰ ਸਿੰਘ ਗੁਰੀ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …