Tuesday, March 24, 2026

ਮੇਅਰ ਵਲੋਂ ਹਲਕਾ ਪੂਰਬੀ ’ਚ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ, 30 ਦਸੰਬਰ (ਜਗਦੀਪ ਸਿੰਘ/ ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰ: 22 ਦੇ ਨਿਊ ਪ੍ਰੀਤ ਨਗਰ ’ਚ 50 ਲੱਖ ਰੁਪਏ ਦੀ ਲਾਗਤ ਵਾਲੇ ਇੰਟਰਲਾਕਿੰਗ ਟਾਇਲਾਂ ਤੇ ਸੀ.ਸੀ ਫਲੋਰਿੰਗ ਅਤੇ ਅਮਰੁਤ ਪ੍ਰਾਜੈਕਟ ਅਧੀਨ ਇਲਾਕਾ ਨਿਵਾਸੀਆਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਨਵੀਆਂ ਵਾਟਰ ਪਾਈਪ ਲਾਈਨ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ।
            ਮੇਅਰ ਰਿੰਟੂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਦੇ ਹਰ ਵਾਰਡ ਤੇ ਹਰ ਖੇਤਰ ਵਿਚ ਬੁਨਿਆਦੀ ਸਹੂਲਤਾਂ ਦੇਣ ’ਚ ਉਹ ਵਚਨਬੱਧ ਰਹੇ ਹਨ।ਇਸੇ ਪ੍ਰਕਿਰਿਆ ਤਹਿਤ ਅੱਜ ਵਿਧਾਨ ਸਭਾ ਹਲਕਾ ਪੂਰਬੀ ’ਚ ਇੰਟਰਲਾਕਿੰਗ ਟਾਇਲ ਤੇ ਸੀ.ਸੀ ਫਲੋਰਿੰਗ ਦੇ ਕੰਮ ਸ਼ੁਰੂ ਕਰਵਾਏ ਗਏ ਹਨ।ਜਿੰਨਾਂ ਨਾਲ ਇਲਾਕਾ ਨਿਵਾਸੀਆਂ ਨੂੰ ਸਹੂਲਤ ਮਿਲੇਗੀ।ਜ਼ਿਕਰਯੋਗ ਹੈ ਕਿ ਇਹ ਇਲਾਕੇ ਦੀ ਰੋਡ ਬਾਹਰ ਬਟਾਲਾ ਰੋਡ ਤੇ ਜੀ.ਟੀ ਰੋਡ ਵੇਰਕਾ ਨੂੰ ਜਾ ਮਿਲਦੀ ਹੈ, ਜੋ ਰਾਹਗੀਰਾਂ ਲਈ ਲਾਭਕਾਰੀ ਰਹੇਗੀ।ਉਨਾਂ ਕਿਹਾ ਕਿ ਇਸੇ ਤਰਾਂ ਅਮਰੁਤ ਪ੍ਰਾਜੈਕਟ ਅਧੀਨ ਨਵੀਆਂ ਵਾਟਰ ਸਪਲਾਈ ਪਾਈਪਾਂ ਨਾਲ ਵਾਰਡ ਨੰ: 22 ਦੇ ਸਮੂਹ ਇਲਾਕਾ ਨਿਵਾਸੀਆਂ ਨੂੰ ਪੀਣ ਵਾਲਾ ਸ਼ੁੱਧ ਮਿਲੇਗਾ।
                 ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਲਾਡੋ, ਗਿਰੀਸ਼ ਸ਼ਰਮਾ, ਐਕਸੀਅਨ ਭਲਿੰਦਰ ਸਿੰਘ ਤੇ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …