ਪਠਾਨਕੋਟ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਬੇਰੋਜ਼ਗਾਰ ਪ੍ਰਾਰਥੀ ਘਰ ਬੈਠੇ ਹੀ ਆਨਲਾਈਨ ਰਜ਼ਿਸਟਰੇਸ਼ਨ ਕਰ ਸਕਦੇ ਹਨ, ਪੰਜਾਬ ਸਰਕਾਰ ਵਲੋਂ
ਬੇਰੋਜ਼ਗਾਰ ਪ੍ਰਾਰਥੀਆਂ ਦੀ ਸਹੂਲਤ ਵਾਸਤੇ ਆਨਲਾਈਨ ਪੋਰਟਲ ਤਿਆਰ ਕੀਤਾ ਗਿਆ ਹੈ।ਗੁਰਮੇਲ ਸਿੰਘ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਪਠਾਨਕੋਟ ਨੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਸਬੰਧੀ ਤੁਰੰਤ ਸਹੂਲਤਾਂ ਪ੍ਰਦਾਨ ਕਰਨ ਲਈ
ਘਰ-ਘਰ ਰੋਜ਼ਗਾਰ ਪੋਰਟਲ www.pgrkam.com ਤਿਆਰ ਕੀਤਾ ਗਿਆ ਹੈ।ਇਸ ਪੋਰਟਲ ਰਾਹੀਂ ਬੇਰੋਜ਼ਗਾਰ ਪ੍ਰਾਰਥੀ ਆਪਣਾ ਨਾਮ ਘਰ ਬੈਠੇ ਹੀ ਬਤੌਰ ਜੋਬ ਸੀਕਰ ਰਜਿਸਟਰਡ ਕਰ ਸਕਦੇ ਹਨ।ਜਿਥੇ ਇਸ ਪੋਰਟਲ ਤੇ ਪ੍ਰਾਰਥੀ ਆਪਣਾ ਨਾਮ ਰਜਿਸਟਰਡ ਕਰ ਸਕਦੇ ਹਨ ਉਥੇ ਹੀ ਉਹ ਵੱਖ-ਵੱਖ ਨਿਯੋਜਕਾਂ ਜਿਨ੍ਹਾਂ ਨੂੰ ਮੈਨ ਪਾਵਰ ਦੀ ਜਰੂਰਤ ਹੈ ਉਸ ਬਾਰੇ ਉਨਾਂ ਨਿਯੋਜਕਾਂ ਦੀਆ ਇਸ ਪੋਰਟਲ ਤੇ ਉਨ੍ਹਾਂ ਵਲੋਂ ਅਪ ਲੋਡ ਕੀਤੀਆਂ ਆਸਾਮੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਇਸ ਤੋਂ ਇਲਾਵਾ ਸਵੈ ਰੋਜ਼ਗਾਰ ਸਕੀਮਾਂ ਤਹਿਤ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਪ੍ਰਾਰਥੀ ਲੋਨ ਸਕੀਮਾਂ ਸਬੰਧੀ ਰੋਜ਼ਗਾਰ ਬਿਊਰੋ ਵਿਖੇ ਸਪੰਰਕ ਕਰ ਸਕਦੇ ਹਨ।ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਦੇ ਹੈਲਪਲਾਈਨ ਨੰਬਰ 7657825214 ਜਾਂ ਹੈਲਪ ਲਾਈਨ ਈ ਮੇਲ ਆਈ ਡੀ: dbeeptkhelpline@gmail.com ਰਾਹੀਂ ਸਪੰਰਕ ਕਰ ਸਕਦੇ ਹਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media