Saturday, May 30, 2026

ਜਿਲੇ ਲਈ 13368 ਕਰੋੜ ਦੀ ਨਾਬਾਰਡ ਸੰਭਾਵੀ ਕਰਜ਼ਾ ਯੋਜਨਾ 2021-22 ਜਾਰੀ – ਏ.ਡੀ.ਸੀ

ਅੰਮ੍ਰਿਤਸਰ, 1 ਜਨਵਰੀ 2021 (ਸੁਖਬੀਰ ਸਿੰਘ) – ਨਾਬਾਰਡ ਵਲੋਂ ਅੰਮ੍ਰਿਤਸਰ ਜ਼ਿਲੇ ਲਈ ਸਾਲ 2021-22 ਲਈ 13368 ਕਰੋੜ ਦੀ ਸੰਭਾਵੀ ਕਰਜ਼ਾ ਯੋਜਨਾ ਤਿਆਰ ਕੀਤੀ ਗਈ ਹੈ।ਜੋ ਅੱਜ ਜ਼ਿਲਾ ਸਲਾਹਕਾਰ ਕਮੇਟੀ ਦੀ ਮੌਜ਼ੂਦਗੀ ਵਿਚ ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ ਵਲੋਂ ਜਾਰੀ ਕੀਤੀ ਗਈ।ਲੀਡ ਜਿਲਾ ਮੈਨੇਜਰ ਪ੍ਰੀਤਪਾਲ ਸਿੰਘ ਤੋਂ ਇਲਾਵਾ ਸਾਰੇ ਬੈਂਕਾਂ ਦੇ ਅਧਿਕਾਰੀ ਇਸ ਸਮੇਂ ਹਾਜ਼ਰ ਸਨ।
                    ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਾਇਰਟੀ ਸੈਕਟਰ ਦੇ ਤਹਿਤ ਸੰਭਾਵਿਤ ਕ੍ਰੈਡਿਟ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਸਾਲ ਦੀ ਯੋਜਨਾ ਪਿਛਲੇ ਸਾਲ ਤੋਂ 1.21 ਫੀਸਦੀ ਵਧਾਈ ਗਈ ਹੈ।ਨਬਾਰਡ ਦੇ ਜਨਰਲ ਮੈਨੇਜਰ ਜਸਕੀਰਤ ਸਿੰਘ ਨੇ ਦੱਸਿਆ ਕਿ ਰਿਜਰਵ ਬੈਂਕ ਦੇ ਹਾਲਾਤਾਂ ਮੁਤਾਬਿਕ ਖੇਤੀਬਾੜੀ ਕਰੈਡਿਟ ਨੂੰ ਨਿਵੇਸ਼ ਕਰਜ਼ੇ ਅਨੁਸਾਰ ਵਧਾਉਣਾ ਚਾਹੀਦਾ ਹੈ ਤਾਂ ਜੋ ਖੇਤੀਬਾੜੀ ਸੈਕਟਰ ਵਿੱਚ ਪੂੰਜੀ ਨਿਰਮਾਣ ਕਰ ਸਕਣ।ਉਨਾਂ ਦੱਸਿਆ ਕਿ ਸਾਲ 2021-22 ਦਾ ਮੁੱਖ ਵਿਸ਼ਾ ਖੇਤੀ ਦੀ ਆਮਦਨੀ ਵਧਾਉਣ ਲਈ ਅਗਾਂਹਵਧੂ ਅਤੇ ਪਛੜੇ ਕਿਸਾਨਾਂ ਦੁਆਰਾ ਖੇਤੀ ਦੀ ਆਰਥਿਕਤਾ ਵਿਚ ਸੁਧਾਰ ਲਿਆਉਣਾ ਹੈ।ਉਪਰੋਕਤ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ, ਸਾਲ 2021-22 ਲਈ ਪੀ.ਐਲ.ਪੀ ਦੇ ਅਨੁਮਾਨ ਹਨ ਕਿ ਫਸਲ ਕਰਜ਼ੇ ਲਈ 4516 ਕਰੋੜ ਰੁਪਏ, ਖੇਤੀਬਾੜੀ ਲਈ ਸਹਾਇਕ ਟਰਮ ਕਰਜ਼ 781 ਕਰੋੜ ਰੁਪਏ, ਖੇਤੀਬਾੜੀ ਢਾਂਚੇ ਲਈ 521 ਕਰੋੜ ਰੁਪਏ, ਖੇਤੀਬਾੜੀ ਦੇ ਸਹਾਇਕ ਕਾਰਜ਼ਾਂ ਲਈ 608 ਕਰੋੜ ਰੁਪਏ, ਛੋਟੇ ਅਤੇ ਦਰਮਿਆਨੇ ਉਦਯੋਗ ਲਈ 4310 ਕਰੋੜ ਰੁਪਏ, ਨਿਰਯਾਤ ਕਰੈਡਿਟ ਲਈ 609 ਕਰੋੜ ਰੁਪਏ, ਸਿੱਖਿਆ ਲਈ 522 ਕਰੋੜ, ਰਿਹਾਇਸ਼ ਲਈ 1307 ਕਰੋੜ ਰੁਪਏ, ਨਵਿਆਉਣਯੋਗ ਊਰਜਾ ਲਈ 32 ਕਰੋੜ ਰੁਪਏ, ਹੋਰ 80 ਕਰੋੜ ਰੁਪਏ ਐਸ.ਐਚ.ਜੀ / ਜੇ.ਐਲ.ਜੀ / ਸਮਾਲ ਲੋਨ ਅਤੇ ਸਮਾਜਿਕ ਬੁਨਿਆਦੀ ਢਾਂਚੇ ਲਈ 77 ਕਰੋੜ ਰੁਪਏ ਹੈ ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …