ਅੰਮ੍ਰਿਤਸਰ, 01 ਜਨਵਰੀ 2021 (ਸੰਧੂ) – ਪੇਂਡੂ ਖੇਤਰ ਵਿਚ ਸੱਸਤੀਆਂ ਤੇ ਮਿਆਰੀ ਵਿੱਦਿਅਕ ਸੇਵਾਵਾਂ ਦੇਣ ਵਾਲੇ (ਆਈ.ਸੀ.ਐਸ.ਈ ਪੈਟਰਨ) ਬੀ.ਐਨ.ਐਸ
ਇੰਟਰਨੈਸ਼ਨਲ ਸਕੂਲ ਭਿੱਟੇਵੱਡ ਵਿਖੇ ਮੈਡਮ ਮੀਨੂੰ ਸ਼ਰਮਾ ਨੇ ਬਤੌਰ ਪ੍ਰਿੰਸੀਪਲ ਦਾ ਅਹੁੱਦਾ ਸੰਭਾਲ ਲਿਆ ਹੈ। ਸਕੂਲ ਪੁੱਜੇ ਮੈਡਮ ਮੀਨੂੰ ਸ਼ਰਮਾ ਦਾ ਐਮ.ਡੀ ਗੁਰਚਰਨ ਸਿੰਘ ਸੰਧੂ, ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਸਕੂਲ ਦੀ ਨਵ-ਨਿਯੁਕਤ ਪ੍ਰਿੰ. ਮੈਡਮ ਮੀਨੂੰ ਸ਼ਰਮਾ ਵੱਲੋਂ ਪੰਜਾਬ ਸਰਕਾਰ ਦੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਸਭ ਤੋਂ ਪਹਿਲਾਂ ਸਕੂਲ ਦੀ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਆਪਣਾ ਅਹੁੱਦਾ ਗ੍ਰਹਿਣ ਕੀਤਾ।ਐਮ. ਡੀ ਗੁਰਚਰਨ ਸਿੰਘ ਸੰਧੂ ਨੇ ਪਿ੍ਰੰ. ਮੀਨੂੰ ਸ਼ਰਮਾ ਨੂੰ ਸਕੂਲ ਦੀਆਂ ਬੀਤੇ ਸਮੇਂ ਦੀਆਂ ਕਰਗੁਜਾਰੀਆਂ ਅਤੇ ਪ੍ਰਾਪਤੀਆਂ ਦੇ ਨਾਲ-ਨਾਲ ਭਵਿੱਖ ਦੀ ਵਿੱਦਿਅਕ ਨੀਤੀ ਤੋਂ ਵੀ ਜਾਣੂ ਕਰਵਾਇਆ।
ਇਸ ਮੌਕੇ ਵਾਈਸ ਪ੍ਰਿੰਸੀਪਲ ਵਰਿੰਦਰ ਕੌਰ, ਤਕਨੀਕੀ ਇੰਚਾਰਜ ਮੈਡਮ ਜੋਤੀ, ਐਡਮਨਿਸਟ੍ਰੇਟਿਵ ਅਫਸਰ ਜੀ.ਐਸ ਸੰਧੂ, ਕੁਲਜੀਤ ਕੌਰ, ਸੁਮਨ, ਉਦੈਬੀਰ ਸਿੰਘ, ਸੁਮਨਪ੍ਰੀਤ ਕੌਰ, ਹਰਸ਼ਪ੍ਰੀਤ ਸਿੰਘ, ਪ੍ਰਭਪਾਲ ਸਿੰਘ, ਹਰਸਿਮਰਨਬੀਰ ਕੌਰ ਤੇ ਹਰਮਹਿਕਪ੍ਰੀਤ ਕੌਰ ਆਦਿ ਹਾਜ਼ਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media