ਕਪੂਰਥਲਾ, 1 ਜਨਵਰੀ 2021 (ਪੰਜਾਬ ਪੋਸਟ ਬਿਊਰੋ) – ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਦੀ ਅਗਵਾਈ ਹੇਠ ਪੰਜਾਬ ਗ੍ਰਾਮੀਨ ਬੈਂਕ ਵਲੋਂ
ਅੱਜ ਆਪਣਾ ਸਥਾਪਨਾ ਦਿਵਸ ਮਨਾਇਆ ਗਿਆ।ਉਨਾਂ ਨੇ ਮੰਦਬੁੱਧੀ ਬੱਚਿਆਂ ਦੇ ਕੇਂਦਰ ਵਿਖੇ ਉਨਾਂ ਨੂੰ ਸਵੈਟਰ, ਟੋਪੀਆਂ, ਜ਼ੁਰਾਬਾਂ, ਸ਼ਾਲ, ਬੱਚਿਆਂ ਦੇ ਕਮਰਿਆਂ ਵਾਸਤੇ ਗਰਮ ਹੀਟਰ, ਖਾਣਾ ਬਣਾਉਣ ਵਾਲੇ ਚੁੱਲ੍ਹੇ ਅਤੇ ਬੱਚਿਆਂ ਦੇ ਕੱਪੜੇ ਧੋਣ ਵਾਲੀ ਮਸ਼ੀਨ ਆਦਿ ਵਸਤਾਂ ਦਿੱਤੀਆਂ।
ਬੈਂਕ ਦੇ ਚੇਅਰਮੈਨ ਸੰਜੀਵ ਦੂਬੇ, ਜਰਨਲ ਮੈਨੇਜਰ ਮੇਹਰ ਚੰਦ ਅਤੇ ਜਰਨਲ ਮੈਨੇਜਰ ਵਰਿੰਦਰ ਦੁਆ ਵੀ ਮੌਜ਼ੂਦ ਸਨ।ਜਿਨ੍ਹਾਂ ਦੀ ਦੇਖ-ਰੇਖ ‘ਚ ਸੈਂਟਰ ਵਾਸਤੇ ਉਪਰੋਕਤ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ।ਬੈਂਕ ਵਲੋਂ ਇਸ ਸੈਂਟਰ ਵਿਚ ਕਰਵਾਏ ਗਏ ਕੰਮ ਦੀ ਐਸ.ਡੀ.ਐਮ ਬਾਜਵਾ ਨੇ ਭਰਪੂਰ ਸ਼ਲਾਘਾ ਕੀਤੀ।ਬੈਂਕ ਨੇ ਸੈਂਟਰ ਦੇ ਦਰਵਾਜੇ, ਖਿੜਕੀਆਂ, ਪਾਣੀ ਦੀ ਸਪਲਾਈ ਅਤੇ ਸੈਂਟਰ ਦੀ ਸਾਫ ਸਫਾਈ ਦਾ ਕੰਮ ਵੀ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media