Friday, September 18, 2026

ਨਵੇਂ ਸਾਲ ਦੀ ਆਮਦ ‘ਤੇ ਪਰਿਵਾਰਕ ਮਿਲਣੀ ਉਤਸਵ

ਧੂਰੀ, 2 ਜਨਵਰੀ (ਪ੍ਰਵੀਨ ਗਰਗ) – ਸਥਾਨਕ ਮਹਾਂਵੀਰ ਮੰਦਰ ਵਿਖੇ ਵੈਲਫੇਅਰ ਮਿਊਜ਼ੀਕਲ ਗਰੁੱਪ ਜਾਗਰਣ ਪਾਰਟੀ ਧੂਰੀ ਵੱਲੋਂ ਨਵੇਂ ਸਾਲ 2021 ਨੂੰ ਖੁਸ਼ ਆਮਦੀਦ ਆਖਣ ਲਈ ਸੰਸਥਾ ਦੇ ਪ੍ਰਧਾਨ ਰਵੀਸ਼ ਕੁਮਾਰ ਹੈਪੀ ਦੀ ਅਗਵਾਈ ‘ਚ ਪਰਿਵਾਰਕ ਮਿਲਣ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਵਿੱਚ ਮਾਤਾ ਰਾਣੀ ਦੀ ਚੌਕੀ ਕਰਵਾਈ ਗਈ। ਮਾਸਟਰ ਬਿੱਟੂ ਅਤੇ ਦਿਨੇਸ਼ ਪਰਵਾਨਾ ਨੇ ਆਈਆਂ ਹੋਈਆਂ ਸੰਗਤਾਂ ਨੂੰ ਮਾਤਾ ਦੀਆਂ ਸੁੰਦਰ-ਸੁੰਦਰ ਭੇਟਾਂ ਗਾ ਕੇ ਨੱਚਣ ਲਈ ਮਜ਼ਬੂਰ ਕਰ ਦਿੱਤਾ।ਸੰਸਥਾ ਦੇ ਸੈਕਟਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਗਰੁੱਪ ਲਗਭਗ ਪਿਛਲੇ 20-22 ਸਾਲਾਂ ਤੋਂ ਮਾਤਾ ਦੀਆਂ ਜਾਗਰਣ-ਚੌਕੀਆਂ ਕਰਵਾ ਕੇ ਇੱਕਠੀ ਹੋਈ ਭੇਟਾ ਰੂਪੀ ਰਕਮ ਗਊ ਸੇਵਾ ਵਿੱਚ ਲਗਾਉਂਦਾ ਆ ਰਿਹਾ ਹੈ।
                    ਇਸ ਮੌਕੇ ਸੰਦੀਪ ਤਾਇਲ ਸਾਬਕਾ ਪ੍ਰਧਾਨ ਨਗਰ ਕੌਂਸਲ ਧੂਰੀ, ਸੁਰੇਸ਼ ਬਾਂਸਲ, ਨਰੇਸ਼ ਕੁਮਾਰ ਮੰਗੀ, ਰਾਜ ਕੁਮਾਰ ਸਿੰਗਲਾ, ਰਤਨ ਸਿੰਗਲਾ, ਚੇਤਨ ਸ਼ਰਮਾਂ, ਮੋਹਿਤ ਬਾਂਸਲ, ਸੰਦੀਪ ਸੋਨੀ, ਕਾਲਾ, ਮਨੋਹਰ ਲਾਲ, ਡਿੱਕੀ, ਰੋਹਿਤ ਕੁਮਾਰ, ਨਵੀਨ ਕੁਮਾਰ, ਪ੍ਰੇਮ ਕੁਮਾਰ ਪ੍ਰੇਮੀ ਅਤੇ ਪੱਪੂ ਸਿੰਗਲਾ ਆਦਿ ਵੀ ਹਾਜ਼ਰ ਸਨ।ਸੰਗਤਾਂ ਨੂੰ ਲੰਗਰ ਵੀ ਛਕਾਇਆ ਗਿਆ।

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …