ਧੂਰੀ, 2 ਜਨਵਰੀ (ਪ੍ਰਵੀਨ ਗਰਗ) – ੳੱਘੇ ਸਮਾਜਸੇਵੀ ਸੁਰੇਸ਼ ਬਾਂਸਲ ਵੱਲੋਂ ਪੈ ਰਹੀ ਕੜਾਕੇ ਦੀ ਇਸ ਠੰਡ ਵਿੱਚ ਲੋਹਾ ਬਜ਼ਾਰ ਵਿਖੇ ਬਾਂਸਲ ਸਵੀਟਸ ਦੇ ਸਾਹਮਣੇ
ਚਾਹ ਅਤੇ ਬਰੈਡ ਦਾ ਲੰਗਰ ਲਗਾਇਆ ਗਿਆ।ਸੁਰੇਸ਼ ਬਾਂਸਲ ਨੇ ਕਿਹਾ ਕਿ ਕੜਾਕੇ ਦੀ ਸਰਦੀ ਦੇ ਮੱਦੇਨਜ਼ਰ ਜਰੂਰਤਮੰਦ ਲੋਕਾਂ ਦੀ ਮੱਦਦ ਦਾ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ।ਨਗਰ ਕੌਂਸਲ ਧੂਰੀ ਦੇ ਸਾਬਕਾ ਪ੍ਰਧਾਨ ਸੰਦੀਪ ਤਾਇਲ ਨੇ ਸੁਰੇਸ਼ ਬਾਂਸਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਸੁਰੇਸ਼ ਬਾਂਸਲ ਮੋਹਰੀ ਰੋਲ ਅਦਾ ਕਰਦੇ ਹਨ ਅਤੇ ਹਰ ਸਮੇਂ ਜਰੂਰਤਮੰਦਾਂ ਦੀ ਮੱਦਦ ਕਰਨ ਲਈ ਤਿਆਰ ਰਹਿੰਦੇ ਹਨ।
ਇਸ ਮੌਕੇ ਰਾਜ ਕੁਮਾਰ ਸਿੰਗਲਾ, ਨਰੇਸ਼ ਕੁਮਾਰ ਮੰਗੀ, ਬਸੰਤ ਕੁਮਾਰ, ਰਵੀ ਸਿੰਗਲਾ, ਰਵੀਸ਼ ਕੁਮਾਰ ਸਿੰਗਲਾ, ਪ੍ਰਦੀਪ ਮਿੱਤਲ, ਸੰਜੇ ਕੁਮਾਰ ਅਤੇ ਨੋਨੀ ਆਦਿ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media