Tuesday, August 4, 2026

ਮਨ ਕੀ ਬਾਤ

ਹੱਕ ਲੈਣੇ ਨੇ ਆਪਣੇ, ਨਹੀਂ ਡਰਾਵਣ ਆਏਂ ਆਂ।
ਤੈਨੂੰ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।

ਸਾਨੂੰ ਦੂਰ ਨਹੀਂ ਏ ਦਿੱਲੀ।
ਦਵੇਂ ਝੁਕਾਨੀ ਬਣ ਕੇ ਬਿੱਲੀ।
ਸਾਨੂੰ ਨੱਪਣੀ ਆਉਂਦੀ ਕਿੱਲੀ।
ਤਖਤ ਹਿਲਾਵਣ ਆਏ ਆਂ।
ਤੈਨੂੰ ਆਪਣੇ ਮਨ ਕੀ ਬਾਤ ਸੁਣਾਵਣ ਆਏ ਆਂ।

ਘੜ੍ਹਦੀ ਕਾਨੂੰਨ ਰਹਿੰਦੀ ਏ ਕਾਲ਼ੇ।
ਅੰਦਰੋਂ ਕਰਦੀ ਘਾਲ਼ੇ ਮਾਲ਼ੇ।
ਜੰਮੇ ਲੱਗਦੇ ਕੰਨਾਂ ‘ਤੇ ਜਾਲ਼ੇ।
ਅੱਜ ਹਟਾਵਣ ਆਏ ਆਂ।
ਤੈਨੂੰ ਆਪਣੇ ਮਨ ਕੀ ਬਾਤ ਸੁਣਾਵਣ ਆਏ ਆਂ।

ਤੇਰੀਆਂ ਮਨਘੜ੍ਹਤ ਦਲੀਲਾਂ।
ਸਾਡੀਆਂ ਸੁਣਦੀ ਨਹੀਂ ਅਪੀਲਾਂ।
ਡੱਕ ਕੇ ਸੋਚ ਤੇਰੀ ਦੀਆਂ ਝੀਲਾਂ।
ਨੱਕੇ ਲਾਵਣ ਆਏ ਆਂ।
ਤੈਨੂੰ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ।

ਕਾਹਤੋਂ ਲੈਂਦੀ ਏਂ ਕੁਰਬਾਨੀ।
ਤੈਨੂੰ ਯਾਦ ਕਰਾਉਣ ਦੀ ਠਾਣੀ।
ਸੁਭਾਅ ਜੱਟ ਦਾ ਮੁੱਢ ਤੋਂ ਦਾਨੀ।
‘ਸੰਧੂ’ ਫਤਹਿ ਮੰਗਾਂ ‘ਤੇ ਪਾਵਣ ਆਏ ਆਂ।
ਤੈਨੂੰ ਆਪਣੇ ਮਨ ਕੀ ਬਾਤ ਸੁਣਾਵਣ ਆਏ ਆਂ। 03012021

ਸ਼ਿਨਾਗ ਸਿੰਘ ਸੰਧੂ
ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ।
ਮੋ – 97816 93300

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …