Wednesday, December 4, 2024

ਸਬਰ ਦੀ ਹੱਦ

ਕੁੱਝ ਪੂੰਜੀਪਤੀਆਂ ਲਈ ਬਣੇ ਜੋ ਕਨੂੰਨ ਕਾਲੇ
ਅੱਗ ਪੂਰੇ ਦੇਸ਼ ‘ਚ ਉਨਾਂ ਨੇ ਲਾ ਦਿੱਤੀ।
ਪੰਜਾਬ ਹਰਿਆਣੇ ਦੇ ਕਿਸਾਨਾਂ ਬੋਲ ਧਾਵਾ,
ਦਿੱਲੀ ਪਹੁੰਚ ਕੇ ਤੜਥੱਲੀ ਮਚਾ ਦਿੱਤੀ।
ਡੇਰੇ ਐਸੇ ਲਾਏ ਦਿੱਲੀ ਦੇ ਬਾਰਡਰਾਂ ‘ਤੇ,
ਲਹਿਰ ਇਤਿਹਾਸਕ ਦੇਸ਼ ‘ਚ ਫੈਲਾ ਦਿੱਤੀ।
ਮੋਰਚੇ ਲਾ ਪੱਕੇ ਸ਼ਾਂਤਮਈ ਦੇਸ਼ ਦੇ ਕਿਸਾਨਾਂ,
ਸਰਕਾਰ ਕੇਂਦਰ ਦੀ ਜੜੋਂ ਹਿਲਾ ਦਿੱਤੀ।
ਕਿਸਾਨ, ਕਿਸਾਨੀ ਭਵਿੱਖ ਬਚਾਉਣ ਖਾਤਿਰ,
ਆਰ ਪਾਰ ਦੀ ਲੜਾਈ ਏਹ ਬਣਾ ਦਿੱਤੀ।
ਸੁਣਾਉਂਦਾ ਰਿਹਾ ਜੋ ਮਨ ਕੀ ਬਾਤ ਹਾਕਮ,
ਭਾਰਤ ਵਾਸੀਆਂ ਉਹ ਵੀ ਠੁਕਰਾ ਦਿੱਤੀ।
ਗੂੜ੍ਹੀ ਨੀਂਦੇ ਸੁੱਤਾ ਜਗਾਉਣ ਲਈ।
ਥਾਲੀ ਇਕੱਲੇ ਇਕੱਲੇ ਕਿਸਾਨ ਖੜਕਾ ਦਿੱਤੀ।
ਪੋਹ ਦੀ ਠੰਡ ਵਿੱਚ ਡਟੇ ਰਹੇ ਮੋਰਚਿਆਂ ‘ਤੇ,
ਭਾਵੇਂ ਸ਼ਹੀਦੀ ਕਈ ਸੂਰਮਿਆਂ ਪਾ ਦਿੱਤੀ।
ਛੱਡ ਅੜੀਆਂ ਸਬਰ ਦੀ ਹੱਦ ਨਾ ਵੇਖ,
‘ਪਸਨਾਵਾਲੀਆ ਸੁੱਚੇ’ ਨੇ ਇਹ ਸਲਾਹ ਦਿੱਤੀ।
ਕਾਲੇ ਕਾਨੂੰਨ ਇਹ ਤਿੰਨੇ ਵਾਪਿਸ ਕਰ ਲੈ,
ਕਿਹੜੀ ਉਡੀਕ ’ਚ ਦੇਰ ਏਨੀ ਲਾ ਦਿੱਤੀ।03012021

ਸੁੱਚਾ ਸਿੰਘ ਪਸਨਾਵਾਲ
ਮੋ – 99150-33740

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …