Thursday, September 17, 2026

‘ਸਾਹਿਤਕਾਰੋਂ ਕਾ ਮੰਚ’ ਲੁਧਿਆਣਾ ਨੇ ਕਰਵਾਇਆ ਆਨਲਾਈਨ ਕਵੀ-ਦਰਬਾਰ

ਧੂਰੀ, 4 ਜਨਵਰੀ (ਪ੍ਰਵੀਨ ਗਰਗ) – ਨਵੇਂ ਸਾਲ ਦੀ ਆਮਦ ‘ਤੇ ਸਾਰਿਆਂ ਦੇ ਸੁੱਖ ਦੀ ਅਰਦਾਸ ਕਰਦੇ ਹੋਏ ‘ਸਾਹਿਤਕਾਰੋਂ ਕਾ ਮੰਚ’ ਲੁਧਿਆਣਾ ਵਲੋਂ ਗੂਗਲ ਮੀਟ ਐਪ ਰਾਹੀਂ ਆਨਲਾਈਨ ਕਵੀ-ਦਰਬਾਰ ਕਰਵਾਇਆ ਗਿਆ। ਰਮਨਦੀਪ ਕੌਰ ਹਰਸਰ ਜਾਈ ਦੁਆਰਾ ਸਥਾਪਿਤ ਕੀਤੇ ਗਏ ਇਸ ਮੰਚ ਦਾ ਸੰਚਾਲਨ ਲੇਖਿਕਾ ਜੋਤੀ ਬਜਾਜ ਨੇ ਕੀਤਾ ਅਤੇ ਗੀਤਕਾਰ ਸ੍ਰੀਮਤੀ ਸਿਮਰਨ ਧੂਗਾ ਕਵੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
             ਇਸ ਕਵੀ ਦਰਬਾਰ ਵਿੱਚ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਕਵੀਆਂ ਅਤੇ ਲੇਖਕਾਂ ਵਿੱਚ ਸੁਸ਼ਮਾ ਸੱਭਰਵਾਲ, ਹਰਦੀਪ ਜੈਸੋਵਾਲ, ਸਿਮਰਨਜੀਤ ਪਟਿਆਲਾ, ਸੁਖਪਾਲ ਰਾਮਪੁਰੀਆ, ਮਨਜੀਤ ਧੀਮਾਨ, ਬੂਟਾ ਸਿੰਘ ਕਾਹਨੇ ਕੇ, ਕਿਰਨਜੀਤ ਮੋਗਾ, ਵਰਿੰਦਰਜੀਤ ਪਟਿਆਲਾ, ਰਜਨਦੀਪ ਬਠਿੰਡਾ, ਕੁਲਵਿੰਦਰ ਮੋਗਾ ਸ਼ਾਮਿਲ ਸਨ।ਉਨਾਂ ਨੇ ਆਪਣੀਆਂ ਰਚਨਾਵਾਂ ਨੂੰ ਆਨਲਾਈਨ ਸਾਂਝਾ ਕੀਤਾ ਅਤੇ ਨਵੇਂ ਸਾਲ ‘ਤੇ ਪਰਮਾਤਮਾ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।ਸਾਹਿਤਕਾਰਾਂ ਨੇ ਬੂਟਾ ਸਿੰਘ ਕਾਹਨੇ ਕੇ, ਰਮਨਦੀਪ ਕੌਰ (ਹਰਸਰ ਜਾਈ), ਆਭਾ ਚੌਹਾਨ ਅਤੇ ਜੋਤੀ ਬਜਾਜ ਦੇ ਇਸ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …