ਅੰਮ੍ਰਿਤਸਰ, 4 ਜਨਵਰੀ (ਦੀਪ ਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਮੌਜ਼ੂਦਾ ਕਿਰਸਾਨੀ ਸੰਘਰਸ਼ ਵਿਚ ਲੇਖਕ ਭਾਈਚਾਰੇ ਦੀ ਸ਼ਮੂਲੀਅਤ ਲਈ ਦਿੱਤੇ `ਦਿੱਲੀ ਚੱਲੋ ` ਨਾਅਰੇ ਦੇ ਤਹਿਤ ਪੰਜਾਬੀ ਸਾਹਿਤਕਾਰਾਂ ਨੇ ਦਿੱਲੀ ਸ਼ੰਭੂ ਬਾਰਡਰ ਤੇ ਸ਼ਮੂਲੀਅਤ ਕੀਤੀ।
ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਸੰਧੂ ਦੀ ਅਗਵਾਈ ਵਿਚ ਏਥੋਂ ਗਏ ਸ਼ਾਇਰ ਮਲਵਿੰਦਰ, ਡਾ. ਮੋਹਨ, ਜਗਤਾਰ ਗਿੱਲ, ਹਰਜੀਤ ਸਿੰਘ ਸੰਧੂ ਅਤੇ ਬਲਜਿੰਦਰ ਸਿੰਘ ਮਾਂਗਟ ਆਦਿ ਸਾਹਿਤਕਾਰਾਂ ਨੇ ਜਿਥੇ ਕਿਰਸਾਨ ਆਗੂਆਂ ਦੀਆਂ ਜੁਝਾਰੂ ਤਕਰੀਰਾਂ ਸੁਣੀਆਂ, ਉਥੇ ਹਾਜ਼ਰ ਲੋਕਾਂ ਨਾਲ ਆਪਣੇ ਵਿਚਾਰ ਵੀ ਸਾਂਝੇ ਕੀਤੇ।
ਇਸ ਸਮੇਂ ਅੰਮ੍ਰਿਤਸਰ ਤੋਂ ਸਾਹਿਤਕਾਰਾਂ ਨਾਲ ਗਏ ਪੰਜਾਬੀ ਦੇ ਪ੍ਰਮੁੱਖ ਪ੍ਰਕਾਸ਼ਕ ਅਜ਼ਾਦ ਬੁੱਕ ਡਿਪੂ ਵਲੋਂ ਕਿਰਸਾਨ ਅੰਦੋਲਨ ‘ਚ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਉਪਰਾਲੇ ਤਹਿਤ ਪੁਸਤਕਾਂ ਦਾ ਲੰਗਰ ਵੀ ਲਾਇਆ ਗਿਆ।ਇਤਿਹਾਸ ਯੂ.ਕੇ ਸੰਸਥਾ ਦੇ ਸਹਿਯੋਗ ਨਾਲ ਚੱਲੇ ਇਸ ਲੰਗਰ ਵਿਚ ਸਾਹਿਤਕ, ਧਾਰਮਿਕ ਅਤੇ ਇਤਿਹਾਸਕ ਪੁਸਤਕਾਂ ਵਿਚ ਲੋਕਾਂ ਦਿਲਚਸਪੀ ਵਿਖਾਈ।
ਸਿੱਖ ਵਿਦਵਾਨ ਸੁਖਪ੍ਰੀਤ ਸਿੰਘ ਉਦੋਕੇ, ਭਾਈ ਹਰਪਾਲ ਸਿੰਘ, ਕੁਲਦੀਪ ਸਿੰਘ ਅਤੇ ਕੰਵਰਪ੍ਰੀਤ ਸਿੰਘ ਆਦਿ ਨੇ ਲੋਕਾਂ ਨੂੰ ਕਿਰਸਾਨੀ ਸੰਘਰਸ਼ ਲਈ ਲਾਮਬੰਦ ਕਰਦਿਆਂ ਪੁਸਤਕ ਸਭਿਆਚਾਰ ਨਾਲ ਜੋੜਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …